ਭਾਰਤ ਵਿਚ ਸੌਰ ਊਰਜਾ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਤੇ ਉਦਯੋਗਾਂ ਦੀ ਯੂਐੱਨ ਵੱਲੋਂ ਕੀਤੀ ਗਈ ਪ੍ਰਸ਼ੰਸਾ

ਸੰਯੁਕਤ ਰਾਸ਼ਟਰ (ਪੀਟੀਆਈ) : ਭਾਰਤ ਵਿਚ ਸੌਰ ਊਰਜਾ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਅਤੇ ਉਦਯੋਗਾਂ ਨੂੰ ਲੈ ਕੇ ਹੋ ਰਹੇ ਪਰਿਵਰਤਨ ਦੀ ਸੰਯੁਕਤ ਰਾਸ਼ਟਰ (ਯੂਐੱਨ) ਨੇ ਪ੍ਰਸ਼ੰਸਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਅਹੁਦੇਦਾਰਾਂ ਨੇ ਕਿਹਾ ਕਿ ਹੁਣ ਇਹ ਉਮੀਦ ਹੈ ਕਿ ਵਾਤਾਵਰਨ ਨੂੰ ਲੈ ਕੇ ਵਿਸ਼ਵ ਆਪਣੇ ਟੀਚੇ ਸਮੇਂ ‘ਤੇ ਪ੍ਰਾਪਤ ਕਰਨ ਵਿਚ ਸਫਲ ਹੋਵੇਗਾ।

ਸੰਯੁਕਤ ਰਾਸ਼ਟਰ ਵਿਚ ਜਨਤਾ ਅਤੇ ਜਲਵਾਯੂ ‘ਤੇ ਵੈਬੀਨਾਰ ਵਿਚ ਸੰਯੁਕਤ ਰਾਸ਼ਟਰ ਦੀ ਉਪ-ਜਨਰਲ ਸਕੱਤਰ ਅਮੀਨਾ ਮੁਹੰਮਦ ਨੇ ਕਿਹਾ ਕਿ ਵਾਤਾਵਰਨ ਨੂੰ ਲੈ ਕੇ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਯਤਨ ਉਤਸ਼ਾਹਪੂਰਣ ਹਨ।

ਜਾਪਾਨ ਅਤੇ ਕੋਰੀਆ 110 ਦੇਸ਼ਾਂ ਨਾਲ ਪੌਣਪਾਣੀ ਤੋਂ ਕਾਰਬਨ ਘੱਟ ਕਰਨ ਲਈ ਬਿਹਤਰ ਕੰਮ ਕਰ ਰਹੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ 2050 ਤਕ ਅਸੀਂ ਆਪਣੇ ਟੀਚੇ ਨੂੰ ਪ੍ਰਰਾਪਤ ਕਰ ਲਵਾਂਗੇ। ਚੀਨ ਨੇ ਇਹ ਸਮਾਂ 2060 ਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਰਪੀ ਸੰਘ 2030 ਤਕ 55 ਫ਼ੀਸਦੀ ਕਾਰਬਨ ਨਿਕਾਸੀ ਘੱਟ ਕਰਨ ‘ਤੇ ਕੰਮ ਕਰ ਰਿਹਾ ਹੈ। ਉਸ ਨੂੰ ਸੋਲਰ ਊਰਜਾ ‘ਤੇ ਵੀ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ।

Leave a Reply

Your email address will not be published.