ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਯੂਰਪ ਭੇਜਣ ਵਾਲਾ ਗਿਰੋਹ ਇਟਲੀ ‘ਚ ਫੜਿਆ

ਰੋਮ: ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਯੂਰਪੀ ਦੇਸ਼ਾਂ ਵਿਚ ਪਹੁੰਚਾਉਣ ਵਾਲੇ ਸ਼ੱਕੀ 19 ਅਪਰਾਧੀਆਂ ਨੂੰ ਇਟਲੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਇਹ ਅਪਰਾਧੀ ਅਫ਼ਗਾਨਿਸਤਾਨ, ਈਰਾਨ, ਇਰਾਕ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਨਾਜਾਇਜ਼ ਤੌਰ ‘ਤੇ ਇਟਲੀ ਅਤੇ ਉਸ ਪਿੱਛੋਂ ਉੱਥੋਂ ਉੱਤਰੀ ਯੂਰਪ ਵਿਚ ਫਰਾਂਸ ਤਕ ਪਹੁੰਚਾਉਣ ਵਿਚ ਲੱਗੇ ਹੋਏ ਸਨ। ਪੁਲਿਸ ਹੁਣ ਉਨ੍ਹਾਂ ਦੇ ਅੱਤਵਾਦੀਆਂ ਨਾਲ ਸੰਪਰਕਾਂ ਦੀ ਵੀ ਭਾਲ ਕਰ ਰਹੀ ਹੈ।

ਸਿਨਹੂਆ ਨਿਊਜ਼ ਏਜੰਸੀ ਅਨੁਸਾਰ ਇਹ ਅਪਰਾਧੀ ਪਰਵਾਸੀਆਂ ਨੂੰ ਸਮੁੰਦਰ ਦੇ ਰਸਤੇ ਲੈ ਕੇ ਜਾਣ, ਜਾਅਲੀ ਕਾਗਜ਼ ਬਣਾਉਣ, ਉਨ੍ਹਾਂ ਦੇ ਜਾਣ ਦਾ ਸਾਧਨ ਮੁਹੱਈਆ ਕਰਾਉਣ ਦੇ ਨਾਲ ਹੀ ਹਾਊਸਿੰਗ ਅਤੇ ਵਰਕ ਕੰਟਰੈਕਟ ਤਿਆਰ ਕਰਨ ਦਾ ਵੀ ਕੰਮ ਕਰਦੇ ਹਨ। ਜ਼ਿਆਦਾਤਰ ਪਰਵਾਸੀਆਂ ਨੂੰ ਸਰਹੱਦ ਤੋਂ ਰਾਤ ਦੇ ਸਮੇਂ ਪਾਰ ਕਰਾਇਆ ਜਾਂਦਾ ਹੈ। ਇਨ੍ਹਾਂ ਤੋਂ ਚੰਗੀ ਖ਼ਾਸੀ ਰਕਮ ਲਈ ਜਾਂਦੀ ਹੈ। ਇਟਲੀ ਦੇ ਗ੍ਹਿ ਮੰਤਰੀ ਲੁਸਿਆਨਾ ਲੇਮੋਰਜੈਸ ਨੂੰ ਸਰਹੱਦ ਦੇ ਪਾਰ ਕਰਾਇਆ ਗਿਆ। ਇਨ੍ਹਾਂ ਵਿੱਚੋਂ ਪੰਜ ਹਜ਼ਾਰ ਲੋਕਾਂ ਨੂੰ ਫੜ ਲਿਆ ਗਿਆ।

Leave a Reply

Your email address will not be published. Required fields are marked *