LIVE Farmers Protest at Delhi Border : ਅਗਲੇ ਕੁਝ ਘੰਟਿਆਂ ‘ਚ ਕਿਸਾਨ ਜਥੇਬੰਦੀਆਂ ਕਰਨਗੀਆਂ ਅਹਿਮ ਬੈਠਕ, ਕੇਂਦਰ ਸਰਕਾਰ ਨਾਲ ਗੱਲਬਾਤ ‘ਤੇ ਵੀ ਹੋਵੇਗਾ ਫ਼ੈਸਲਾ

ਨਵੀਂ ਦਿੱਲੀ: 3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਿਸਾਨਾਂ ਦਾ ਧਰਨਾ ਬੁੱਧਵਾਰ ਨੂੰ 14ਵੇਂ ਦਿਨ ‘ਚ ਦਾਖਲ ਕਰ ਗਿਆ ਹੈ। ਦਿੱਲੀ ਨਾਲ ਲਗਦੇ ਹਰਿਆਣਾ (ਟਿਕਰੀ ਤੇ ਸਿੰਘੂ ਬਾਰਡਰ) ਤੇ ਉੱਤਰ ਪ੍ਰਦੇਸ਼ (ਯੂਪੀ ਗੇਟ ਤੇ ਚਿੱਲਾ ਬਾਰਡਰ) ਸਮੇਤ ਕਈ ਬਾਰਡਰ ਸੀਲ ਹਨ, ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਪੁਲਿਸ ਨੇ ਬਦਲਵੇਂ ਰਸਤਿਆਂ ਦੇ ਇੰਤਜ਼ਾਮ ਕੀਤੇ ਹਨ ਪਰ ਫਿਰ ਵੀ ਲੋਕਾਂ ਨੂੰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਬੁੱਧਵਾਰ ਭਾਵ ਅੱਜ ਦੁਪਹਿਰ ਸਿੰਘੂ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ‘ਚ ਇਕ ਅਹਿਮ ਮੀਟਿੰਗ ਹੋਣੀ ਹੈ, ਜਿਸ ‘ਚ ਕੁੱਝ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ।

LIVE Farmers Protest at Delhi Border

-ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਦੁਆਰਾ ਭੇਜੇ ਗਏ Draft ‘ਤੇ ਇਕ ਬੈਠਕ ਕਰਾਂਗੇ। ਇਹ ਬੈਠਕ ਕੇਂਦਰ ਨਾਲ 6 ਬੈਠਕਾਂ ਹੋਣ ਬਾਅਦ ਹੋ ਰਹੀ ਹੈ। ਇਸ Draft ਨੂੰ ਲੈ ਕੇ ਚਰਚਾ ਹੋਵੇਗੀ, ਨਾਲ ਹੀ ਅਗਲੇ ਕਦਮਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਸ਼ਾਮ 4-5 ਵਜੇ ਤਕ ਸਥਿਤੀ ਸਪਸ਼ਟ ਹੋ ਜਾਵੇਗੀ।

-ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ-ਹਰਿਆਣਾ ਸਰਹੱਦ ‘ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਕਾਰੋਬਾਰੀਆਂ ‘ਤੇ ਭਾਰੀ ਪੈ ਰਿਹਾ ਹੈ। ਸਿੰਘੂ ਬਾਰਡਰ ‘ਤੇ ਹਰਿਆਣਾ ਵੱਲ ਸਥਿਤ ਕਈ ਵਾਹਨਾਂ ਦੇ ਸ਼ੋਅਰੂਮ (showroom) ਤੇ ਸਰਵਿਸ ਸੈਂਟਰ ਬੰਦ ਕਰਨੇ ਪੈ ਰਹੇ ਹਨ। ਦਿੱਲੀ ਵੱਲ ਤਿੰਨ ਪੈਟਰੋਲ ਪੰਪ ਤੇ ਸੀਐੱਨਜੀ ਪੰਪ ਵੀ ਬੰਦ ਕੀਤੇ ਗਏ ਹਨ ਕਿਉਂਕਿ ਸੜਕ ਬੰਦ ਹੋਣ ਕਾਰਨ ਵਾਹਨ ਚਾਲਕ ਇਧਰ ਨਹੀਂ ਆ ਰਹੇ। ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਅੰਦੋਲਨ ਖ਼ਤਮ ਹੋਣ ਤਕ ਛੁੱਟੀ ਭੇਜ ਦਿੱਤਾ ਗਿਆ ਹੈ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅੰਦੋਲਨ ਜਲਦ ਖ਼ਤਮ ਨਾ ਹੋਇਆ ਤਾਂ ਘਰ ‘ਚ ਖਾਣ ਦੇ ਲਾਲੇ ਪੈ ਜਾਣਗੇ। ਸਿੰਘੂ ਪਿੰਡ ਦੇ ਰਹਿਣ ਵਾਲੇ ਰਾਜੇਸ਼ ਗੁਪਤਾ ਪ੍ਰਾਪਰਟੀ ਡੀਲਰ ਹੈ। ਉਨ੍ਹਾਂ ਦਾ ਦਫ਼ਤਰ ਸਿੰਘੂ ਬਾਰਡਰ ‘ਤੇ ਹਰਿਆਣਾ ਵੱਲ ਹੈ। ਉਹ ਪਿਛਲੇ ਇਕ ਹਫ਼ਤੇ ਤੋਂ ਦਫ਼ਤਰ ਨਹੀਂ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਫ਼ਤਰ ਦੇ ਬਾਹਰ ਅੰਦੋਲਨਕਾਰੀ ਨਹਾ ਰਹੇ ਹਨ, ਨਾਲੇ ਕੱਪੜੇ ਸੁਕਾ ਰਹੇ ਹਨ। ਸੜਕ ਪੂਰੀ ਤਰ੍ਹਾਂ ਨਾਲ ਬੰਦ ਹੋਣ ਕਾਰਨ ਕੋਈ ਵੀ ਦਫ਼ਤਰ ਨਹੀਂ ਆ ਸਕਦਾ। ਅਜਿਹੇ ‘ਚ ਪਿਛਲੇ ਇਕ ਹਫ਼ਤੇ ਤੋਂ ਘਰ ‘ਚ ਹੀ ਦਿਨ ਬੀਤ ਰਿਹਾ ਹੈ। ਜੇ ਇਸ ਤਰ੍ਹਾਂ ਕੁਝ ਹੋਰ ਦਿਨ ਚਲਿਆ ਤਾਂ ਪਰਿਵਾਰ ਵਾਲਿਆਂ ਦਾ ਪੇਟ ਭਰਨਾ ਵੀ ਮੁਸ਼ਕਲ ਹੋ ਜਾਵੇਗਾ।

ਹਰ ਦਿਨ 15 ਤੋਂ 30 ਹਜ਼ਾਰ ਦਾ ਹੋ ਰਿਹਾ ਨੁਕਸਾਨ

ਸੜਕ ਬੰਦ ਹੋਣ ਕਾਰਨ ਵਾਹਨਾਂ ਦੇ ਵੱਡੇ-ਵੱਡੇ ਸ਼ੋਅਰੂਮ ਤੇ ਸਰਵਿਸ ਸੈਂਟਰ ਬੰਦ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਕ੍ਰਿਸ਼ਣਾ ਕਾਰ ਸਰਵਿਸ ਸੈਂਟਰ ਦੇ ਮੁਲਾਜ਼ਮ ਅਭਿਸ਼ੇਕ ਦਾ ਕਹਿਣਾ ਹੈ ਕਿ ਇਕ ਹਫ਼ਤੇ ਤੋਂ ਵੱਧ ਦਿਨ ਹੋ ਚੁੱਕੇ ਹਨ ਕੰਮ ਬੰਦ ਪਿਆ ਹੈ। ਰੋਜ਼ਾਨਾ 15 ਤੋਂ 30 ਹਜ਼ਾਰ ਰੁਪਏ ਦਾ ਕੰਮ ਇੱਥੇ ਹੁੰਦਾ ਸੀ। ਇਕ ਦਰਜਨ ਤੋਂ ਵੱਧ ਲੋਕ ਕੰਮ ਕਰਦੇ ਹਨ। ਪਰ ਅੰਦੋਲਨ ਕਾਰਨ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੈ। ਇੱਥੇ ਸਥਿਤ ਤਿੰਨ ਪੈਟਰੋਲ ਪੰਪ ਤੇ ਸੀਐੱਨਜੀ ਪੰਪ ਹਨ। ਇੱਥੇ ਬਾਰਡਰ ਸੀਲ ਹੋਣ ਤੋਂ ਪਹਿਲਾ ਰੋਜ਼ਾਨਾ ਹਜ਼ਾਰਾਂ ਵਾਹਨਾਂ ‘ਚ ਬਾਲਣ ਭਰਿਆ ਜਾਂਦਾ ਹੈ। ਦਰਜਨਾਂ ਲੋਕ ਕੰਮ ਕਰਦੇ ਸਨ ਪਰ ਤਿੰਨ ਪੈਟਰੋਲ ਪੰਪ ਤੇ ਸੀਐੱਨਜੀ ਪੰਪ ਨੂੰ ਬੰਦ ਕਰਨੇ ਪੈ ਰਹੇ ਹਨ।

Leave a Reply

Your email address will not be published. Required fields are marked *