Farmers Protest : ਦਿਗਵਿਜੈ ਸਿੰਘ ਬੋਲੇ- ਖੇਤੀ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਤੋਂ ਕੋਈ ਉਮੀਦ ਨਹੀਂ
ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵਿਰੋਧੀ ਆਗੂਆਂ ਦੀ ਬੈਠਕ ਤੋਂ ਪਹਿਲਾਂ ਹੀ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਤੋਂ ਕੋਈ ਉਮੀਦ ਨਹੀਂ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਆਗੂਆਂ ਨੂੰ ਐੱਨਡੀਏ ਦੇ ਉਨ੍ਹਾਂ ਸਾਰੇ ਸਾਥੀਆਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਜਿਨ੍ਹਾਂ ਨੇ ਅਤੀਤ ‘ਚ ਕਿਸਾਨਾਂ ਦਾ ਸਮਰਥਨ ਕੀਤਾ ਹੈ।
ਇਕ ਉਦਾਹਰਨ ਦਾ ਹਵਾਲਾ ਦਿੰਦਿਆਂ ਦਿਗਵਿਜੈ ਸਿੰਘ ਨੇ ਕਿਹਾ ਕਿ ਬਿਹਾਰ ਦੇ ਸੀਐੱਮ ਨੀਤਿਸ਼ ਕੁਮਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਦਬਾਅ ਬਣਾ ਸਕਦੇ ਹਨ। ਇਸ ਨਾਲ ਹੀ ਬਿਹਾਰ ਚੋਣ ਨਤੀਜੇ ਦੇ ਠੀਕ ਬਾਅਦ, ਜਿਸ ‘ਚ ਕਾਂਗਰਸ ਨੇ ਖ਼ਰਾਬ ਪ੍ਰਦਰਸ਼ਨ ਦਿਖਾਇਆ, ਸਿੰਘ ਨੇ ਆਪਣੀ ਰਾਸ਼ਟਰੀ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਮਹਾ ਗਠਜੋੜ ‘ਚ ਮੁੜ ਤੋਂ ਸ਼ਾਮਲ ਹੋਣ ਲਈ ਨੀਤਿਸ਼ ਨੂੰ ਸੱਦਾ ਦਿੱਤਾ।
ਸੀਪੀਆਈ (ਐੱਮ) ਦੇ ਮਹਾ ਸਕੱਤਰ ਸੀਤਾਰਾਮ ਯੇਚੁਰੀ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਮੁੱਖ ਆਗੂਆਂ ਦੀ ਇਕ ਪਾਰਟੀ ਬੁੱਧਵਾਰ ਸ਼ਾਮ 5 ਵਜੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ, ਜਿਸ ‘ਚ ਸੰਸਦ ਵੱਲੋਂ ਮਨਜ਼ੂਰੀ ਦਿੱਤੇ ਗਏ ਤਿੰਨ ਖੇਤੀ ਕਾਨੂੰਨਾਂ ‘ਤੇ ਵਿਰੋਧ ਵਿਅਕਤ ਕੀਤਾ ਜਾਵੇਗਾ। ਕਿਹਾ ਗਿਆ ਕਿ 11 ਪਾਰਟੀਆਂ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦੇ ਸਨ ਪਰ ਰਾਸ਼ਟਰਪਤੀ ਭਵਨ ‘ਚ ਬੈਠਕ ਲਈ ਸਿਰਫ਼ 5 ਆਗੂਆਂ ਨੂੰ ਹੀ ਮਿਲਣ ਦਿੱਤਾ ਜਾਵੇਗਾ। COVID-19 ਪ੍ਰੋਟੋਕਾਲ ਕਾਰਨ ਇਜਾਜ਼ਤ ਨਹੀਂ ਦਿੱਤੀ ਗਈ।