ਜਲੰਧਰ-ਪਠਾਨਕੋਟ NH ‘ਤੇ ਦਰਦਨਾਕ ਹਾਦਸਾ, ਇਨੋਵਾ ਕਾਰ ਦੀ ਲਪੇਟ ‘ਚ ਆਉਣ ਨਾਲ ਦੋ ਮੌਤਾਂ

ਟਾਂਡਾ ਉੜਮੁੜ : ਬੁੱਧਵਾਰ ਸਵੇਰੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਟਾਂਡਾ ਬਿਜਲੀ ਘਰ ਸਾਹਮਣੇ ਇਨੋਵਾ ਕਾਰ , ਮੋਟਰਸਾਈਕਲ ਤੇ ਐਕਟਿਵਾ ਵਿਚਕਾਰ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇਕ ਪਰਵਾਸੀ ਮਜ਼ਦੂਰ ਸਮੇਤ ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਇਨੋਵਾ ਕਾਰ ਸਵਾਰ ਤੇ ਇਕ ਪਰਵਾਸੀ ਮਜ਼ਦੂਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ । ਹਾਦਸਾ ਏਨਾ ਜ਼ਬਰਦਸਤ ਸੀ ਕਿ ਇਨੋਵਾ ਕਾਰ ਮੋਟਰਸਾਈਕਲ ਤੇ ਸਕੂਟਰੀ ਸਵਾਰ ਤਿੰਨ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੇ ਇਨੋਵਾ ਕਾਰ ਪਲਟੀਆਂ ਖਾਂਦੀ ਹੋਈ ਬਿਜਲੀ ਘਰ ਦੇ ਟਰਾਂਸਫਾਰਮਰਾਂ ਲਾਗੇ ਜਾ ਡਿੱਗੀ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਲਖਵਿੰਦਰ ਸਿੰਘ ਸੋਢੀ ਪੁੱਤਰ ਮੁਖਤਿਆਰ ਸਿੰਘ ਉਮਰ ਕਰੀਬ 45 /46 ਸਾਲ ਵਾਸੀ ਪਿੰਡ ਸੱਲਾਂ ਤਲਵੰਡੀ ਥਾਣਾ ਟਾਂਡਾ ਤੇ ਜਤਿੰਦਰ ਪੁੱਤਰ ਨਿਹਾਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਜਦਕਿ ਜ਼ਖ਼ਮੀਆਂ ‘ਚ ਇਨੋਵਾ ਕਾਰ ਸਵਾਰ ਅਭਿਨਵ ਪੁੱਤਰ ਅਨਿਲ ਚੌਧਰੀ ਵਾਸੀ ਜੰਮੂ ਤੇ ਪਰਵਾਸੀ ਮਜ਼ਦੂਰ ਸੁਮੇਸ਼ ਪੁੱਤਰ ਸੁਲਤਾਨ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਅਨਿਲ ਚੌਧਰੀ ਪੁੱਤਰ ਭੋਲਾ ਨਾਥ ਵਾਸੀ ਜੰਮੂ ਨੇ ਦੱਸਿਆ ਕਿ ਉਹ ਆਪਣੇ ਲੜਕੇ ਅਭਿਨਵ ਜੋ ਬਿਮਾਰ ਹੋਣ ਕਾਰਨ ਅਪੋਲੋ ਹਸਪਤਾਲ ਲੁਧਿਆਣਾ ਚ ਦਾਖਲ ਸੀ ਨੂੰ ਛੁੱਟੀ ਦਿਲਾ ਕੇ ਪਤਨੀ ਸਮੇਤ ਆਪਣੀ ਇਨੋਵਾ ਕਾਰ ਚ ਸਵਾਰ ਹੋ ਕੇ ਜੰਮੂ ਨੂੰ ਜਾ ਰਹੇ ਸੀ ਤੇ ਜਦੋਂ ਉਹ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਟਾਂਡਾ ਬਿਜਲੀ ਘਰ ਸਾਹਮਣੇ ਪਹੁੰਚੇ ਤਾਂ ਅੱਗਿਓਂ ਗਲਤ ਸਾਇਡ ਤੋਂ ਆ ਰਹੇ ਇੱਕ ਮੋਟਰਸਾਈਕਲ ਤੇ ਇੱਕ ਸਕੂਟਰੀ ਸਵਾਰਾਂ ਨਾਲ ਟਕਰਾ ਗਏ ਤੇ ਬੇਕਾਬੂ ਹੋਈ ਇਨੋਵਾ ਕਾਰ ਪਲਟੀਆਂ ਖਾਂਦੀ ਹੋਈ ਟੋਇਆ ਸੜਕ ਕਿਨਾਰੇ ਟੋਇਆ ਚ ਜਾ ਡਿੱਗੀ । ਰਾਹਗੀਰਾਂ ਵਲੋਂ ਉਨਾ ਨੂੰ ਕਾਰ ‘ਚੋਂ ਕੱਢਿਆ ਗਿਆ ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ।

Leave a Reply

Your email address will not be published. Required fields are marked *