ਨਕਲੀ ਸ਼ਰਾਬ ਫੈਕਟਰੀ ਮਾਮਲਾ : ਰਾਜਪੁਰਾ ਸਿਟੀ ਥਾਣਾ ਮੁਖੀ ਮੁਅੱਤਲ, ਡੀਐੱਸਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ

ਰਾਜਪੁਰਾ : ਨਕਲੀ ਸ਼ਰਾਬ ਫੈਕਟਰੀ ਬੇਪਰਦਾ ਕਰਨ ਦੇ ਮਾਮਲੇ ਵਿਚ ਰਾਜਪੁਰਾ ਸਿਟੀ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦੋਂ ਕਿ ਡੀਐੱਸਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਬੀਤੀ ਰਾਤ ਰਾਜਪੁਰਾ ਵਿਚ ਆਬਕਾਰੀ ਵਿਭਾਗ ਵੱਲੋਂ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੁੱਧਵਾਰ ਦੀ ਸਵੇਰ ਥਾਣਾ ਸਿਟੀ ਮੁਖੀ ਬਲਵਿੰਦਰ ਸਿੰਘ ਅਤੇ ਡੀਐੱਸਪੀ ਰਾਜਪੁਰਾ ਗੁਰਵਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ।

Leave a Reply

Your email address will not be published. Required fields are marked *