ਕਿਸਾਨ ਅੰਦੋਲਨ ’ਚ ਗਏ ਧੂਰੀ ਦੇ ਆੜ੍ਹਤੀ ਦੇ ਮੁਨੀਮ ਦੀ ਦਿਲ ਦੇ ਦੌਰੇ ਕਾਰਨ ਮੌਤ
ਧੂਰੀ, 11 ਦਸੰਬਰ
ਆੜ੍ਹਤੀਆਂ ਨਾਲ ਦਿੱਲੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਗਏ ਧੂਰੀ ਵਾਸੀ ਦੀ ਮੌਤ ਹੋ ਗਈ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਕਿਹਾ ਕਿਸ਼ਨ ਲਾਲ (65), ਜੋ ਧੂਰੀ ਦੀ ਫਰਮ ਜੇਠੂ ਲਾਲ /ਕਿ੍ਸ਼ਨ ਲਾਲ ਵਿੱਚ ਮੁਨੀਮ ਸੀ, ਦੀ ਦਿੱਲੀ ਦੇ ਟੀਕਰੀ ਬਾਰਡਰ ’ਤੇ ਲੰਘੀ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।