ਦੋ ਮਹੀਨੇ ਪਹਿਲਾਂ ਨਵੀਂ ਬਣੀ ਮੋਗਾ-ਜ਼ੀਰਾ ਰੋੋਡ ਧਸੀ
ਮੋਗਾ, 11 ਦਸੰਬਰ
ਇਥੇ ਦੋ ਮਹੀਨੇ ਪਹਿਲਾਂ ਨਵੀਂ ਬਣੀ ਮੋਗਾ-ਜ਼ੀਰਾ ਰੋੋਡ ਸੜਕ ਫ਼ੌਜ ਛਾਉਣੀ ਅੱਗੋਂ ਬਿਨ੍ਹਾਂ ਮੀਂਹ ਤੋ ਹੀਂ ਧੱਸ ਗਈ। ਅੱਜ ਦਿਨ ਚੜ੍ਹਦਿਆਂ ਹੀ ਇਹ ਨਵੀਂ ਬਣੀ ਸੜਕ ਕਿਸੇ ਭਰੇ ਵੱਡੇ ਟਰੱਕ ਦਾ ਬੋਝ ਨਾ ਸਹਿੰਦਿਆਂ ਧਸ ਗਈ। ਸੜਕ ਵਿਚਕਾਰ ਕਰੀਬ 10 ਫੁੱਟ ਲੰਮਾ ਖੱਡਾ ਪੈ ਗਿਆ। ਮੁੱਖ ਆਵਾਜਾਈ ਵਾਲੀ ਇਸ ਸੜਕ ਉੱਤੇ ਹਾਦਸੇ ਤੋਂ ਬਚਾਅ ਹੋ ਗਿਆ। ਲੋਕ ਨਿਰਮਾਣ ਵਿਭਾਗ ਜੂਨੀਅਰ ਇੰਜਨੀਅਰ ਬਲਬੀਰ ਸਿੰਘ ਨੇ ਕਿਹਾ ਕਿ ਸੀਵਰੇਜ ਦਬਣ ਨਾਲ ਇਹ ਸੜਕ ਧੱਸ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਉੱਤੇ ਵਿਭਾਗ ਵੱਲੋਂ ਸਿਰਫ਼ ਪੀਸੀ(ਪ੍ਰੀਮਿਕਸ) ਨਾਲ ਮੁਰੰਮਤ ਕੀਤੀ ਗਈ ਹੈ।