ਫੋਰਡ ਸਰਕਾਰ ਵੱਲੋਂ ਮੌਜੂਦਾ ਕੋਵਿਡ-19 ਹੁਕਮਾਂ ਵਿੱਚ ਕੀਤਾ ਗਿਆ 20 ਜਨਵਰੀ ਤੱਕ ਦਾ ਵਾਧਾ

ਓਨਟਾਰੀਓ: ਫੋਰਡ ਸਰਕਾਰ ਵੱਲੋਂ ਰੀਓਪਨਿੰਗ ਓਨਟਾਰੀਓ ਐਕਟ (ਆਰ ਓ ਏ) ਤਹਿਤ ਮੌਜੂਦਾ ਕੋਵਿਡ-19 ਹੁਕਮਾਂ ਨੂੰ 20 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ|
ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਲੀਜ਼ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਇਨ੍ਹਾਂ ਹੁਕਮਾਂ ਦੇ ਪਸਾਰ ਨਾਲ ਵੈਕਸੀਨਜ਼ ਨੂੰ ਮਨਜ਼ੂਰੀ ਮਿਲਣ ਤੇ ਉਨ੍ਹਾਂ ਦੇ ਵਿਆਪਕ ਪੱਧਰ ਉੱਤੇ ਉਪਲਬਧ ਹੋਣ ਤੱਕ ਹੈਲਥ ਕੇਅਰ ਤੇ ਹੋਰ ਕ੍ਰਿਟੀਕਲ ਸਰਵਿਸਿਜ਼ ਦੀ ਸੁਰੱਖਿਅਤ ਡਲਿਵਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ| ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਓਨਟਾਰੀਓ ਵਾਸੀਆਂ ਦੀ ਸਿਹਤ ਤੇ ਭਲਾਈ ਦੀ ਰੱਖਿਆ ਕਰਨਾ ਸਾਡੀ ਮੁੱਖ ਤਰਜੀਹ ਹੈ|
ਉਨ੍ਹਾਂ ਆਖਿਆ ਕਿ ਅਸੀਂ ਸੇਫ ਤੇ ਪ੍ਰਭਾਵਸ਼ਾਲੀ ਢੰਗ ਨਾਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਾਂ ਤੇ ਇਨ੍ਹਾਂ ਹੁਕਮਾਂ ਵਿੱਚ ਵਾਧਾ ਕੀਤੇ ਜਾਣ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਜਦੋਂ ਤੱਕ ਸਾਰੇ ਓਨਟਾਰੀਓ ਵਾਸੀ ਵੈਕਸੀਨੇਟ ਨਹੀਂ ਹੋ ਜਾਂਦੇ ਉਦੋਂ ਤੱਕ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਕਾਇਮ ਰਹਿਣ| ਕਈ ਨਿਯਮਾਂ ਵਿੱਚ ਥੋੜ੍ਹੀ ਬਹੁਤ ਸੋਧ ਵੀ ਕੀਤੀ ਗਈ ਹੈ, ਜਿਵੇਂ ਕਿ ਇੰਡੋਰ ਫਾਰਮਰਜ਼ ਮਾਰਕਿਟ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਇੱਥੇ ਗਰੌਸਰੀਜ਼ ਹੀ ਵੇਚੀਆਂ ਜਾਂਦੀਆਂ ਹਨ|
ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਨੂੰ ਕੁੱਝ ਪ੍ਰੋਗਰਾਮਾਂ ਲਈ ਆਪਣੀ ਇੰਸਟ੍ਰਕਸ਼ਨਲ ਸਪੇਸ ਦੀ ਸੀਮਾ ਵਧਾ ਕੇ 10 ਤੋਂ 50 ਵਿਅਕਤੀ ਕਰਨ ਦੀ ਵੀ ਖੁੱਲ੍ਹ ਦਿੱਤੀ ਗਈ ਹੈ| ਜ਼ਿਕਰਯੋਗ ਹੈ ਕਿ ਆਰ ਓ ਏ 24 ਜੁਲਾਈ ਨੂੰ ਲਾਗੂ ਕੀਤਾ ਗਿਆ ਸੀ| ਆਰ ਓ ਏ ਤਹਿਤ ਹੁਕਮਾਂ ਨੂੰ ਇੱਕ ਸਮੇਂ ਵਿੱਚ 30 ਦਿਨ ਤੱਕ ਵਧਾਇਆ ਜਾ ਸਕਦਾ ਹੈ| ਪਰ ਆਰ ਓ ਏ ਤੋਂ ਇਹ ਮਤਲਬ ਨਹੀਂ ਹੈ ਕਿ ਲੌਕਡਾਊਨ ਆਰਡਰਜ਼ ਵਿੱਚ ਵੀ ਵਾਧਾ ਮੰਨਿਆ ਜਾਵੇ|

Leave a Reply

Your email address will not be published. Required fields are marked *