ਓਨਟਾਰੀਓ ਵਿੱਚ ਸੱਭ ਤੋਂ ਪਹਿਲਾਂ ਟੋਰਾਂਟੋ ਤੇ ਓਟਵਾ ਨੂੰ ਦਿੱਤੀ ਜਾਵੇਗੀ ਫਾਈਜ਼ਰ ਵੈਕਸੀਨ

ਓਨਟਾਰੀਓ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਪਿੱਛੇ ਜਿਹੇ ਫਾਈਜ਼ਰ ਕੰਪਨੀ ਦੀ ਮਨਜੂæਰ ਕੀਤੀ ਗਈ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਪ੍ਰੋਵਿੰਸ ਵਿੱਚ ਸੱਭ ਤੋਂ ਪਹਿਲਾਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੰਮ ਕਰਨ ਵਾਲੇ ਹੈਲਥ ਕੇਅਰ ਵਰਕਰਜ਼ ਅਤੇ ਟੋਰਾਂਟੋ ਤੇ ਓਟਵਾ ਦੇ ਹਸਪਤਾਲਾਂ ਵਿੱਚ ਹੋਰਨਾਂ ਹਾਈ ਰਿਸਕ ਸੈਟਿੰਗਜ਼ ਵਿੱਚ ਕੰਮ ਕਰਨ ਵਾਲੇ ਸਿਹਤ ਵਰਕਰਜ਼ ਨੂੰ ਦਿੱਤੀ ਜਾਵੇਗੀ|
ਫੋਰਡ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਭਾਵੇਂ ਪ੍ਰੋਵਿੰਸ ਨੂੰ ਘੱਟ ਮਾਤਰਾ ਵਿੱਚ ਵੈਕਸੀਨ ਹਾਸਲ ਹੋਵੇਗੀ ਪਰ ਮੰਗਲਵਾਰ ਤੋਂ ਵੈਕਸੀਨ ਦੇ ਸ਼ੌਟਸ ਯੂਨੀਵਰਸਿਟੀ ਹੈਲਥ ਨੈੱਟਵਰਕ ਤੇ ਦ ਓਟਵਾ ਹੌਸਪਿਟਲ ਵਿੱਚ ਲੱਗਣੇ ਸ਼ੁਰੂ ਹੋ ਜਾਣਗੇ| ਕੋਵਿਡ-19 ਵੈਕਸੀਨ ਡਿਸਟ੍ਰਿਬਿਊਸ਼ਨ ਟਾਸਕ ਫੋਰਸ ਨਾਲ ਮੁਲਾਕਾਤ ਤੋਂ ਬਾਅਦ ਫੋਰਡ ਨੇ ਆਖਿਆ ਕਿ ਵੈਕਸੀਨ ਦੀ ਵੰਡ ਸਬੰਧੀ ਹੋਰ ਵੇਰਵੇ ਕੱਲ੍ਹ ਤੱਕ ਜਾਰੀ ਕਰ ਦਿੱਤੇ ਜਾਣਗੇ| ਉਨ੍ਹਾਂ ਇਹ ਵੀ ਆਖਿਆ ਕਿ ਵੈਕਸੀਨ ਦੀ ਵੰਡ ਸਬੰਧੀ ਸਾਰੇ ਕੰਮ ਦੀ ਦੇਖ ਰੇਖ ਓਟਵਾ ਤੋਂ ਹੀ ਕੀਤੀ ਜਾਵੇਗੀ|
ਇਸ ਦੌਰਾਨ ਜਨਰਲ ਰਿੱਕ ਹਿਲੀਅਰ ਨੇ ਪੁਸ਼ਟੀ ਕੀਤੀ ਕਿ ਓਨਟਾਰੀਓ ਵਿੱਚ ਸੋਮਵਾਰ ਨੂੰ ਫਾਈਜ਼ਰ ਵੈਕਸੀਨ ਦੀ 6000 ਡੋਜ਼ ਪਹੁੰਚ ਜਾਵੇਗੀ| ਟੋਰਾਂਟੋ ਤੇ ਓਟਵਾ ਦੇ ਹਸਪਤਾਲਾਂ ਨੂੰ ਪ੍ਰਤੀ ਹਸਪਤਾਲ 3000 ਡੋਜ਼ ਦੇ ਦਿੱਤੀ ਜਾਵੇਗੀ| ਫਿਰ ਇਹ ਵੈਕਸੀਨ ਪੂਰੇ ਰੀਜਨ ਵਿੱਚ ਵੰਡੀ ਜਾਵੇਗੀ| ਹਿਲੀਅਰ ਨੇ ਆਖਿਆ ਕਿ ਫਾਈਜ਼ਰ ਦੀ ਵੈਕਸੀਨ ਨੂੰ ਘੱਟ ਤਾਪਮਾਨ ਉੱਤੇ ਜਮਾ ਕੇ ਰੱਖਣਾ ਜ਼ਰੂਰੀ ਹੈ ਤੇ ਇੱਕ ਵਿਅਕਤੀ ਨੂੰ ਇਸ ਦੀਆਂ ਦੋ ਡੋਜ਼ਾਂ ਦੇਣੀਆਂ ਵੀ ਜ਼ਰੂਰੀ ਹਨ| ਇਸ ਲਈ 3000 ਓਨਟਾਰੀਓ ਵਾਸੀਆਂ ਨੂੰ ਪਹਿਲੀ ਡੋਜ਼ ਮਿਲਣ ਤੋਂ ਬਾਅਦ 21 ਦਿਨ ਲਈ ਅਗਲੀ ਡੋਜ਼ ਵਾਸਤੇ ਇੰਤਜ਼ਾਰ ਕਰਨਾ ਹੋਵੇਗਾ|
ਹਿਲੀਅਰ ਨੇ ਆਸ ਪ੍ਰਗਟਾਈ ਕਿ ਓਨਟਾਰੀਓ ਨੂੰ ਅੰਦਾਜ਼ਨ ਹੁਣ ਤੇ ਜਨਵਰੀ ਦੇ ਅੰਤ ਤੱਕ 90,000 ਵੈਕਸੀਨ ਮਿਲ ਜਾਵੇਗੀ| ਫਿਰ ਇਸ ਨੂੰ ਓਨਟਾਰੀਓ ਵਿੱਚ 13 ਵੱਖ ਵੱਖ ਹਸਪਤਾਲਾਂ ਵਿੱਚ ਵੰਡ ਦਿੱਤਾ ਜਾਵੇਗਾ|

Leave a Reply

Your email address will not be published. Required fields are marked *