2021 ਵਿੱਚ ਵੀ ਰਿਮੋਟ ਲਰਨਿੰਗ ਜਾਰੀ ਰੱਖਣ ਦੇ ਫੋਰਡ ਸਰਕਾਰ ਨੇ ਦਿੱਤੇ ਸੰਕੇਤ

ਓਨਟਾਰੀਓ – ਫੋਰਡ ਸਰਕਾਰ ਵੱਲੋਂ ਇਹ ਹਿੰਟ ਦਿੱਤਾ ਗਿਆ ਹੈ ਕਿ ਸਕੂਲਾਂ ਵਿੱਚ ਕਿ੍ਰਸਮਸ ਦੀਆਂ ਛੁੱਟੀਆਂ ਵਿੱਚ ਇਨ ਪਰਸਨ ਲਰਨਿੰਗ ਨੂੰ ਜਿਹੜੀ ਬ੍ਰੇਕ ਦਿੱਤੀ ਗਈ ਹੈ ਉਹ ਅਗਲੇ ਸਾਲ ਵੀ ਜਾਰੀ ਰਹਿ ਸਕਦੀ ਹੈ।

ਸਕੂਲ ਬੋਰਡਜ਼ ਨੂੰ ਜਾਰੀ ਕੀਤੇ ਗਏ ਮੀਮੋ ਵਿੱਚ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਭਾਵੇੱ ਸਕੂਲਾਂ ਵਿੱਚ ਕੋਵਿਡ-19 ਦਾ ਸੰਕ੍ਰਮਣ ਘੱਟ ਫੈਲ ਰਿਹਾ ਹੈ ਪਰ ਸਕੂਲਾਂ ਨੂੰ 4 ਜਨਵਰੀ ਤੋਂ ਬਾਅਦ ਵੀ ਰਿਮੋਟ ਲਰਨਿੰਗ ਜਾਰੀ ਰੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੀਮੋ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਅਸੀੱ ਬੋਰਡਜ਼ ਨੂੰ ਇਹ ਸਿਫਾਰਿਸ਼ ਕਰ ਰਹੇ ਹਾਂ ਕਿ ਉਹ ਵਿਦਿਆਰਥੀ ਤੇ ਸਟਾਫ ਰਿਮੋਟ ਲਰਨਿੰਗ ਲਈ ਜੋ ਮਟੀਰੀਅਲ ਘਰ ਲਿਜਾਣਾ ਚਾਹੁੰਦਾ ਹੈ ਉਹ ਲਿਜਾਣ ਦੇਣ। ਇਸ ਸੱਭ ਉਨ੍ਹਾਂ ਨੂੰ ਛੁੱਟੀਆਂ ਦਾ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਕਰਨਾ ਹੋਵੇਗਾ ਤਾਂ ਕਿ ਅਸੀੱ ਕਿਸੇ ਵੀ ਤਰ੍ਹਾਂ ਦੇ ਪਰੀਪੇਖ ਲਈ ਤਿਆਰ ਰਹੀਏ।
ਲਿਚੇ ਨੇ ਇਹ ਵੀ ਆਖਿਆ ਕਿ ਸਕੂਲ ਬੋਰਡਜ਼ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰਿਮੋਟ ਲਰਨਿੰਗ ਵਿੱਚ ਵਿਦਿਆਰਥੀ ਤੇ ਮਾਪੇ ਸਹੀ ਢੰਗ ਨਾਲ ਹਿੱਸਾ ਲੈ ਸਕਣ, ਇਸ ਲਈ ਸਾਰੇ ਤਰ੍ਹਾਂ ਦੇ ਸਰੋਤ ਵਿਦਿਆਰਥੀਆਂ ਤੇ ਪਰਿਵਾਰਾਂ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ਵਿੱਚ ਸਾਰੇ ਵਿਦਿਆਰਥੀਆਂ ਲਈ ਰਿਮੋਟ ਲਰਨਿੰਗ ਡਿਵਾਈਸਿਜ਼ ਵੀ ਸ਼ਾਮਲ ਹਨ।

Leave a Reply

Your email address will not be published.