ਚੀਨ ਕੋਲ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ, ਭਾਰਤ ਦੇ ਦਰਜਨ ਗੁਆਂਢੀ ਦੇਸ਼ਾਂ ‘ਚ ਬਣਾਉਣਾ ਚਾਹੁੰਦਾ ਸੈਨਿਕ ਅਧਾਰ

ਬੀਜਿੰਗਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਜਲ ਸੈਨਾ ਦੀ ਤਾਕਤ ਕਈ ਗੁਣਾ ਵਧਾਈ ਹੈ। ਹੁਣ ਚੀਨ ਕੋਲ ਵਿਸ਼ਵ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ। ਚੀਨ ਦੀ ਨਜ਼ਰ ਭਾਰਤ ਨੂੰ ਘੇਰਨ ਲਈ ਪਾਕਿਸਤਾਨਸ੍ਰੀਲੰਕਾ ਤੇ ਮਿਆਂਮਾਰ ਵਿੱਚ ਆਪਣੇ ਜਲ ਸੈਨਾ ਦੇ ਬੇਸ ਬਣਾਉਣ ਤੇ ਹੈ। ਇਸ ਤੋਂ ਇਲਾਵਾ ਚੀਨ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਦੁੱਗਣੀ ਕਰਨ ਲਈ ਵੀ ਕੰਮ ਕਰ ਰਿਹਾ ਹੈ।

ਪੈਂਟਾਗਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨਸ੍ਰੀਲੰਕਾ ਤੇ ਮਿਆਂਮਾਰ ਤੋਂ ਇਲਾਵਾ ਚੀਨ ਭਾਰਤ ਵਿੱਚ ਤਕਰੀਬਨ ਦਰਜਨ ਦੇਸ਼ਾਂ ਵਿੱਚ ਮਜ਼ਬੂਤ ਸੈਨਿਕ ਬੇਸ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੇਸ਼ ਥਾਈਲੈਂਡਸਿੰਗਾਪੁਰਇੰਡੋਨੇਸ਼ੀਆਕੀਨੀਆਸੰਯੁਕਤ ਅਰਬ ਅਮੀਰਾਤਸੇਚੇਲਸਤਨਜ਼ਾਨੀਆਅੰਗੋਲਾ ਤੇ ਤਾਜਿਕਸਤਾਨ ਹਨ। ਇਨ੍ਹਾਂ ਸੰਭਾਵਤ ਚੀਨੀ ਬੇਸਾਂ ਦਾ ਉਦੇਸ਼ ਨੇਵੀਹਵਾਈ ਸੈਨਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਸ ਦੇ ਨਾਲ ਹੀ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਹੈਨਾਨ ਆਈਲੈਂਡਜ਼ ਤੇ ਪਾਰਸਲ ਆਈਸਲੈਂਡ ਦੇ ਵਿਚਕਾਰਲੇ ਖੇਤਰਾਂ ਵਿੱਚ ਮਿਜ਼ਾਈਲਾਂ ਦਾਗ ਕੇ ਆਪਣੀਆਂ ਪਹਿਲਾਂ ਐਲਾਨੀਆਂ ਅਭਿਆਸ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਰੱਖਿਆ ਮੰਤਰਾਲਾ ਪਾਰਸਲ ਆਈਲੈਂਡਜ਼ ਦੇ ਦੁਆਲੇ ਬੈਲਿਸਟਿਕ ਮਿਜ਼ਾਈਲਾਂ ਦੀ ਜਾਂਚ ਸਣੇ ਹੋਰ ਫੌਜੀ ਅਭਿਆਸਾਂ ਦੇ ਚੀਨ ਦੇ ਫੈਸਲਿਆਂ ਤੋਂ ਚਿੰਤਤ ਹੈ।

Leave a Reply

Your email address will not be published. Required fields are marked *