ਫ਼ਿਲਮ ‘ਭੂਤ ਪੁਲਿਸ’ ਦੀ ਕਾਸਟਿੰਗ ‘ਚ ਜੈਕਲੀਨ ਤੇ ਯਾਮੀ ਦੀ ਐਂਟਰੀ, ਬਣੀ ਮਲਟੀ ਸਟਾਰਰ ਮੂਵੀ

ਮੁੰਬਈ: ਜੈਕਲੀਨ ਫ਼ਰਨਾਂਡਿਸ ਤੇ ਯਾਮੀ ਗੌਤਮ ਹੋਰਰ-ਕੌਮੇਡੀ ਫ਼ਿਲਮ ‘ਭੂਤ ਪੁਲਿਸ’ ‘ਚ ਨਜ਼ਰ ਆਉਣਗੀਆਂ। ਇਨ੍ਹਾਂ ਦੋਵਾਂ ਦੀ ਐਂਟਰੀ ਤੋਂ ਬਾਅਦ ਹੁਣ ਇਹ ਫ਼ਿਲਮ ਮਲਟੀ ਸਟਾਰਰ ਬਣ ਗਈ ਹੈ, ਕਿਉਂਕਿ ਪਹਿਲਾਂ ਤੋਂ ਹੀ ਫ਼ਿਲਮ ‘ਚ ਸੈਫ ਅਲੀ ਖਾਨ, ਅਰਜੁਨ ਕਪੂਰ, ਅਲੀ ਫ਼ਜ਼ਲ ਤੇ ਫਾਤਿਮਾ ਸਨਾ ਸ਼ੇਖ ਵਰਗੇ ਨਾਮ ਸ਼ਾਮਲ ਹਨ।

ਨਿਰਦੇਸ਼ਕ ਪਵਨ ਕ੍ਰਿਪਾਲਾਨੀ ਫ਼ਿਲਮ ਦੀ ਕਹਾਣੀ ਲਈ ਕਾਫੀ ਉਤਸੁਕ ਹਨ। ਫ਼ਿਲਮ ਦਾ ਕਰਿਊ ਸਾਲ ਦੇ ਅੰਤ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਧਰਮਸ਼ਾਲਾ, ਡਲਹੌਜ਼ੀ ਤੇ ਪਾਲਮਪੁਰ ਵਰਗੇ ਖੂਬਸੂਰਤ ਇਲਾਕਿਆਂ ‘ਚ ਫ਼ਿਲਮ ਦੀ ਸ਼ੂਟਿੰਗ ਕੀਤੀ ਜਾਏਗੀ ਤੇ ਅਗਲੇ ਸਾਲ ਤੱਕ ਹੋਰਰ-ਕੌਮੇਡੀ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਨ੍ਹਾਂ ਤੈਅ ਜ਼ਰੂਰ ਹੋ ਗਿਆ ਹੈ ਕਿ ਭੂਤ ਪੁਲਿਸ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਕਾਸਟਿੰਗ ਦੀ ਲਿਸਟ ਕਾਫੀ ਲੰਮੀ ਹੋ ਚੁੱਕੀ ਹੈ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਫ਼ਿਲਮ ‘ਚ ਹੋਰ ਵੀ ਕਿਰਦਾਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। 

Leave a Reply

Your email address will not be published. Required fields are marked *