ਸੁਸ਼ਾਂਤ ਕੇਸ: ਸੀਬੀਆਈ ਜਾਂਚ ਦਾ ਦਾਇਰਾ ਵਧਿਆ, ਦਿਸ਼ਾ ਦੀ ਮੌਤ ਦੇ ਕੇਸ ਨੂੰ ਵੀ ਆਪਣੇ ਹੱਥ ‘ਚ ਲਿਆ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰਦੇ ਹੋਏ ਸੀਬੀਆਈ ਨੂੰ ਕਈ ਗੜਬੜੀਆਂ ਮਿਲ ਰਹੀਆਂ ਹਨ। ਰੀਆ ਚੱਕਰਵਰਤੀ ਸਮੇਤ ਉਨ੍ਹਾਂ ਸਾਰੇ ਲੋਕਾਂ ਦੇ ਬਿਆਨਾਂ ‘ਚ ਕਾਫ਼ੀ ਵਿਰੋਧਤਾ ਹੈ। ਇਸ ਕਾਰਨ ਸੀਬੀਆਈ ਨੂੰ ਦਿਸ਼ਾ ਸਾਲਿਆਨ ਦੀ ਮੌਤ ਨੂੰ ਲੈ ਕੇ ਸ਼ੱਕ ਹੈ, ਜਿਸ ਕਾਰਨ ਸੀਬੀਆਈ ਦੀ ਟੀਮ ਨੇ ਵੀਰਵਾਰ ਤੋਂ ਦਿਸ਼ਾ ਸਲਿਆਨ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਬਈ ਪੁਲਿਸ ਨੇ ਆਪਣੀ ਰਿਪੋਰਟ ‘ਚ ਦੱਸਿਆ ਸੀ ਕਿ ਦਿਸ਼ਾ ਸਾਲਿਆਨ ਨੇ ਇਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀ ਬੀ ਆਈ ਨੇ ਇਸ ਕੇਸ ਦੀ ਜਾਂਚ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ‘ਕਾਰਨਰਸਟੋਨਜ਼ ਕੰਪਨੀ’ ਦੇ ਮਾਲਕ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਦਿਸ਼ਾ ਸਾਲਿਆਨ ਇਸ ਕੰਪਨੀ ਲਈ ਕੰਮ ਕਰਦੀ ਸੀ। ਮੌਤ ਤੋਂ ਪਹਿਲਾਂ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਪੀਆਰ ਕੰਮ ਨੂੰ ਦੇਖ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ‘ਕਾਰਨਰਸਟੋਨਜ਼’ ਕਈ ਬਾਲੀਵੁੱਡ ਮਸ਼ਹੂਰ ਅਤੇ ਕ੍ਰਿਕਟਰਾਂ ਦੇ ਪੀਆਰ ਦਾ ਕੰਮ ਦੇਖਦੀ ਹੈ।

ਦਿਸ਼ਾ ਸਾਲਿਆਨ ਦੀ 8 ਜੂਨ ਨੂੰ ਮੁੰਬਈ ਦੀ ਇਕ ਇਮਾਰਤ ਦੀ 14 ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ ਹੋ ਗਈ, ਜਦਕਿ ਸੁਸ਼ਾਂਤ ਦੀ ਲਾਸ਼ 14 ਜੂਨ ਨੂੰ ਬਾਂਦਰਾ ਦੇ ਆਪਣੇ ਕਿਰਾਏ ਦੇ ਫਲੈਟ ‘ਚ ਲਟਕਦੀ ਮਿਲੀ ਸੀ। ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਦੇ ਨਾਲ ਹੀ ਦਿਸ਼ਾ ਸਾਲਿਆਨ ਕੇਸ ਵਿੱਚ ਸੀਬੀਆਈ ਜਾਂਚ ਦੀ ਮੰਗ ਵੀ ਉਠਾਈ ਗਈ। ਪਰ ਇਸ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਸੀ ਬੀ ਆਈ ਨੇ ਜਾਂਚ ਦੌਰਾਨ ਕਈ ਗੜਬੜੀਆਂ ਹੋਣ ਤੋਂ ਬਾਅਦ ਇਸ ਕੇਸ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।

Leave a Reply

Your email address will not be published.