ਕੋਰੋਨਾ ਵਾਇਰਸ: ਇਕ ਦਿਨ ‘ਚ 2.86 ਲੱਖ ਨਵੇਂ ਕੇਸ, 6,000 ਦੇ ਕਰੀਬ ਮੌਤਾਂ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ

Corona virus: ਦੁਨੀਆਂ ਦੇ ਕਈ ਦੇਸ਼ਾਂ ਨੇ ਕੋਰੋਨਾ ਮਹਾਮਾਰੀ ‘ਤੇ ਕਾਬੂ ਪਾ ਲਿਆ ਹੈ ਪਰ ਬਹੁਤੇ ਦੇਸ਼ ਅਜੇ ਵੀ ਇਸ ਖਤਰਨਾਕ ਵਾਇਰਸ ਨਾਲ ਜੂਝ ਰਹੇ ਹਨ। ਪਿਛਲੇ 24 ਘੰਟਿਆਂ ‘ਚ ਵੱਖ-ਵੱਖ ਦੇਸ਼ਾਂ ‘ਚ ਦੋ ਲੱਖ, 86 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਅਤੇ 5,870 ਲੋਕਾਂ ਦੀ ਮੌਤ ਹੋ ਗਈ।

ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਕੌਮਾਂਤਰੀ ਪੱਧਰ ‘ਤੇ ਹੁਣ ਕੁੱਲ ਦੋ ਕਰੋੜ, 64 ਲੱਖ, 56 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ‘ਚੋਂ 8 ਲੱਖ, 72 ਹਜ਼ਾਰ, 492 ਲੋਕਾਂ ਨੇ ਆਪਣੀ ਜਾਨ ਗਵਾਈ। ਰਾਹਤ ਦੀ ਗੱਲ ਇਹ ਹੈ ਕਿ ਕੁੱਲ ਅੰਕੜੇ ‘ਚੋਂ ਇਕ ਕਰੋੜ, 86 ਲੱਖ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਬਾਵਜੂਦ ਦੁਨੀਆਂ ਭਰ ‘ਚ 69 ਲੱਖ, 38 ਹਜ਼ਾਰ ਐਕਟਿਵ ਕੇਸ ਹਨ।

ਕੋਰੋਨਾ ਨਾਲ ਪ੍ਰਭਾਵਿਤ ਮੁਲਕਾਂ ਦੀ ਸੂਚੀ ‘ਚ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 63 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 44 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਾਜ਼ੀਲ ‘ਚ 24 ਘੰਟੇ ‘ਚ 44 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਨੀਂ ਦਿਨੀਂ ਸਭ ਤੋਂ ਵੱਧ ਕੇਸ ਭਾਰਤ ‘ਚ ਦਰਜ ਕੀਤੇ ਜਾ ਰਹੇ ਹਨ।

ਵੱਖ-ਵੱਖ ਦੇਸ਼ਾਂ ਚ ਅੰਕੜੇ:

ਅਮਰੀਕਾ: ਕੇਸ – 6,334,845, ਮੌਤਾਂ – 191,046

ਬ੍ਰਾਜ਼ੀਲ: ਕੇਸ – 4,046,150, ਮੌਤਾਂ – 124,729

ਭਾਰਤ: ਕੇਸ- 3,933,124, ਮੌਤਾਂ- 68,569

ਰੂਸ: ਕੇਸ – 1,009,995, ਮੌਤਾਂ – 17,528

ਪੇਰੂ: ਕੇਸ – 670,145, ਮੌਤਾਂ – 29,405

ਕੋਲੰਬੀਆ: ਕੇਸ – 641,574, ਮੌਤਾਂ – 20,618

ਦੱਖਣੀ ਅਫਰੀਕਾ: ਕੇਸ – 633,015, ਮੌਤਾਂ – 14,563

ਮੈਕਸੀਕੋ: ਕੇਸ – 610,957, ਮੌਤਾਂ – 65,816

ਸਪੇਨ: ਕੇਸ – 488,513, ਮੌਤਾਂ – 29,234

Leave a Reply

Your email address will not be published. Required fields are marked *