ਉੱਤਰੀ ਕੋਰੀਆ ਦੇ ਤਾਨਾਸ਼ਾਹ ਦੀ ਨਵੀਂ ਤਸਵੀਰ ਆਈ ਸਾਹਮਣੇ, ਕੌਮਾ ‘ਚ ਹੋਣ ਦਾ ਕੀਤਾ ਗਿਆ ਸੀ ਦਾਅਵਾ

ਨਵੀਂ ਦਿੱਲੀ: ਕਿਮ ਜੋਂਗ ਉਨ ਦੀ ਖਰਾਬ ਸਿਹਤ ਬਾਰੇ ਅਟਕਲਾਂ ਦੇ ਵਿਚਕਾਰ ਉੱਤਰੀ ਕੋਰੀਆ ਨੇ ਆਪਣੇ ਨੇਤਾ ਦੀ ਇੱਕ ਨਵੀਂ ਤਸਵੀਰ ਜਾਰੀ ਕੀਤੀ ਹੈ। ਤਸਵੀਰ ਵਿੱਚ ਕਿਮ ਜੋਂਗ ਉਨ ਪੋਲੀਟਬੁਰੋ ਮੀਟਿੰਗਾਂ ਵਿੱਚ ਸ਼ਿਰਕਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਮੰਗਲਵਾਰ ਨੂੰ ਉਸਨੇ ਕੋਰੋਨਾ ਵਾਇਰਸ ਅਤੇ ਤੂਫਾਨ ਚੱਕਰਵਾਤ ਨੂੰ ਰੋਕਣ ਲਈ ਇੱਕ ਮੀਟਿੰਗ ਸੱਦੀ ਸੀ।ਇਸ ਮੌਕੇ ਉਨ੍ਹਾਂ ਮਹਾਮਾਰੀ ਅਤੇ ਤੂਫਾਨ ਨਾਲ ਨਜਿੱਠਣ ਵਿਰੁੱਧ ਚਿਤਾਵਨੀ ਦਿੱਤੀ ਜਿਸ ਨੇ ਵੀਰਵਾਰ ਨੂੰ ਦਸਤਕ ਦਿੱਤੀ ਸੀ।

ਤਾਨਾਸ਼ਾਹ ਦੀ ਤਸਵੀਰ ਆਈ ਸਾਹਮਣੇ
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੀ ਜੁੰਗ ਦੇ ਕਰੀਬੀ ਸਾਥੀ ਦੇ ਹਵਾਲੇ ਨਾਲ ਇਕ ਸਨਸਨੀਖੇਜ਼ ਦਾਅਵਾ ਕੀਤਾ ਗਿਆ ਸੀ। ਉਸਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਦੇ ਕੋਮਾ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ। ਚਾਂਗ ਸੌਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਕਿ ਤਾਨਾਸ਼ਾਹ ਦੀ ਗੈਰਹਾਜ਼ਰੀ ਵਿਚ ਉਤਰਾਅਧਿਕਾਰੀ ਦੀ ਯੋਜਨਾ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਲਈ, ਉਸਦੀ ਗ਼ੈਰਹਾਜ਼ਰੀ ਨੂੰ ਵੇਖਦੇ ਹੋਏ, ਉਸਦੀ ਭੈਣ ਕਿਮ ਯੋਂ ਜੋਂਗ ਨੂੰ ਫਿਲਹਾਲ ਸੱਤਾ ਦੀ ਵਾਗਡੋਰ ਦਿੱਤੀ ਗਈ ਹੈ।

ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਤਾਨਾਸ਼ਾਹ ਦੀ ਮਾੜੀ ਸਿਹਤ ਬਾਰੇ ਅਟਕਲਾਂ ਲਾਈਆਂ ਜਾ ਰਹੀਆਂ ਸੀ। ਸਤੰਬਰ 2014 ਵਿਚ ਵੀ ਕਿਮ 40 ਦਿਨਾਂ ਲਈ ਗਾਇਬ ਸੀ। ਉਸਦੀ ਗੈਰ ਹਾਜ਼ਰੀ ‘ਚ ਉਸਦੀ ਬਿਮਾਰੀ ਦੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ ਸੀ। ਇਕ ਰਿਪੋਰਟ ਵਿਚ ਉਸ ਦੀ ਸਰਜਰੀ ਬਾਰੇ ਵੀ ਕਿਹਾ ਗਿਆ ਸੀ।

Leave a Reply

Your email address will not be published.