ਸਾਬਕਾ ਰਾਜਦੂਤ ਨੇ ਬਗੈਰ ਕਿਸੇ ਦੀ ਇਜਾਜ਼ਤ ਅੰਬੈਸੀ ਦੀ ਇਮਾਰਤ ਕੌਢੀਆਂ ਦੇ ਭਾਅ ਵੇਚੀ, ਹੁਣ ਚੱਲੇਗਾ ਕੇਸ

ਨਵੀਂ ਦਿੱਲੀਪਾਕਿਸਤਾਨ ਵਿੱਚ ਸੈਨਿਕ ਸ਼ਕਤੀ ਦੀ ਮਦਦ ਨਾਲ ਸੱਤਾ ਦੀ ਦੁਰਵਰਤੋਂ ਕਰਨ ਦਾ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕੌਮੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ ਸਾਬਕਾ ਰਾਜਦੂਤ ਨੂੰ ਬਗੈਰ ਕਿਸੇ ਇਜਾਜ਼ਤ ਦੇ ਪਾਕਿਸਤਾਨੀ ਕੌਂਸਲੇਟ ਦੀ ਇਮਾਰਤ ਵੇਚਣ ਲਈ ਜਵਾਬਦੇਹ ਠਹਿਰਾਇਆ ਹੈ। ਉਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਾਕਿਸਤਾਨ ਵਿੱਚ ਉੱਚ ਅਹੁਦਿਆਂ ਤੇ ਲੋਕਾਂ ਦੀ ਜਵਾਬਦੇਹੀ ਤੇ ਭ੍ਰਿਸ਼ਟਾਚਾਰ ਨਿਯੰਤਰਣ ਲਈ ਕੰਮ ਕਰਨ ਵਾਲੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇੰਡੋਨੇਸ਼ੀਆ ਵਿੱਚ 2001-2002 ਦੇ ਵਿਚਕਾਰ ਰਾਜਦੂਤ ਰਹੇ ਮੇਜਬ ਜਨਰਲ ਸਯਦ ਮੁਸਤਫਾ ਅਨਵਰ ਵਿਰੁੱਧ 19 ਅਗਸਤ ਨੂੰ ਜਵਾਬਦੇਹੀ ਅਦਾਲਤ ਇੱਕ ਸ਼ਿਕਾਇਤ ਦਾਇਰ ਕੀਤਾ।

ਦੱਸ ਦਈਏ ਕਿ ਅਨਵਰ ਨੂੰ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਤੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦਾ ਕਰੀਬੀ ਮੰਨਿਆ ਜਾਂਦਾ ਸੀ। ਮੁਸ਼ਰਫ ਨੇ ਉਨ੍ਹਾਂ ਨੂੰ ਨਾ ਸਿਰਫ ਪਾਕਿਸਤਾਨ ਦੇ ਰਾਜਦੂਤ ਦੇ ਤੌਰ ਤੇ ਇੰਡੋਨੇਸ਼ੀਆ ਭੇਜਿਆਬਲਕਿ 2008 ਵਿੱਚ ਰਾਸ਼ਟਰਪਤੀ ਬਣਨ ਤੱਕ ਉਨ੍ਹਾਂ ਨੇ ਆਪਣਾ ਓਐਸਡੀ ਬਣਾਏ ਰੱਖਿਆ।

ਇੱਕ ਹੋਰ ਪਾਕਿਸਤਾਨੀ ਅਖਬਾਰ ਮੁਤਾਬਕਜਿੱਥੇ ਮੁਸ਼ਰਫ ਨੇ ਦੂਤਘਰ ਦੀ ਵਿਕਰੀ ਮਾਮਲੇ ਵਿੱਚ ਮੇਜਰ ਜਨਰਲ ਸਯਦ ਮੁਸਤਫਾ ਅਨਵਰ ਨੂੰ ਬਚਾ ਲਿਆਉਸ ਨੇ ਸ਼ਿਕਾਇਤ ਕਰ ਰਹੇ ਅਧਿਕਾਰੀ ਦਾ ਵੀ ਤਬਾਦਲਾ ਕਰ ਦਿੱਤਾ। ਅਖ਼ਬਾਰ ਮੁਤਾਬਕਇੱਕ ਦੂਰਦੁਰਾਡੇ ਦੇ ਖੇਤਰ ਵਿੱਚ ਵੱਡੀ ਇਮਾਰਤ ਨੂੰ ਪੱਕਾ ਦੂਤਘਰ ਦੀ ਇਮਾਰਤ ਅਤੇ ਜਕਾਰਤਾ ਦੇ ਪ੍ਰਮੁੱਖ ਸਥਾਨ ਤੇ ਸਥਿਤ ਰਾਜਦੂਤ ਨਿਵਾਸ ਨੂੰ ਸਿਰਫ 30 ਲੱਖ ਡਾਲਰ ਵਿੱਚ ਵੇਚ ਕੇ ਖਰੀਦਿਆ ਗਿਆ। ਅਨਵਰਮੁਸ਼ਰਫ ਦੀ ਪਤਨੀ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।

Leave a Reply

Your email address will not be published. Required fields are marked *