ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ‘ਚ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ

ਲੁਧਿਆਣਾ: ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਲੁਧਿਆਣਾ ਵਿੱਚ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀਐਸ ਸ਼ੇਰਗਿੱਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਨੂੰ ਮਾਣ ਹੈ ਕਿ ਜਿਥੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦਿੱਤੀ, ਉੱਥੇ ਹੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਈ ਫੌਜੀ ਯੋਧਿਆਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ।

ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਫੌਜੀ ਅਧਿਕਾਰੀ ਤੇ ਜਵਾਨ ਅੱਜ ਦੇਸ਼ ਦੇ ਇਸ ਆਜ਼ਾਦ ਰੁਤਬੇ ਨੂੰ ਬਰਕਰਾਰ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ। ਚੀਨ ਤੇ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਹਿੱਸਿਆਂ ‘ਤੇ ਸਮੇਂ ਸਮੇਂ ਸਿਰ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਇਲਾਕਿਆਂ ‘ਤੇ ਵੀ ਇਹ ਗੁਆਂਢੀ ਮੁਲਕ ਦਾਅਵਾ ਕਰ ਰਹੇ ਹਨ, ਉਹ ਸਾਰੇ ਭਾਰਤ ਦੇ ਹੀ ਹਨ ਤੇ ਸਾਡਾ ਦੇਸ਼ ਆਪਣਾ ਇੱਕ ਇੰਚ ਇਲਾਕਾ ਵੀ ਕਿਸੇ ਹੋਰ ਦੇਸ਼ ਲਈ ਛੱਡ ਨਹੀਂ ਸਕਦਾ।

ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹਨ। ਕਰਨਲ ਅਨੂਪ ਸਿੰਘ ਧਾਰਨੀ ਉਸ ਰੈਜੀਮੈਂਟ ਦਾ ਹਿੱਸਾ ਸੀ, ਜਿਸ ਨੇ 1965 ਦੀ ਲੜਾਈ ਲੜੀ ਅਤੇ ਰਾਜਾ ਪਿਕੁਇਟ ਨੂੰ ਆਪਣੇ ਕਬਜ਼ੇ ‘ਚ ਕਰ ਲਿਆ। ਉਨ੍ਹਾਂ ਨੇ ਇਸ ਲੜ੍ਹਾਈ ਨਾਲ ਜੁੜੇ ਕਈ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਟਲ ਆਨਰ ਡੇਅ ਜਿੱਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *