ਕੋਰੋਨਾ ਕਰਕੇ ਭਾਰਤ ‘ਚ ਫਸੇ ਨਾਗਰਿਕਾਂ ਤੇ ਵਿਦਿਆਰਥੀਆਂ ਦੀ ਵਤਨ ਵਾਪਸੀ, ਸਰਕਾਰਾਂ ਦਾ ਕੀਤਾ ਸ਼ੁਕਰਾਨਾ

ਅੰਮ੍ਰਿਤਸਰਕੋਰੋਨਾਵਾਇਰਸ ਦਾ ਚਾਹੇ ਅਜੇ ਵੀ ਕਹਿਰ ਜਾਰੀ ਹੈ ਪਰ ਸਰਕਾਰ ਵੱਲੋਂ ਮਿਲੀਆਂ ਕੁਝ ਰਿਆਇਤਾਂ ਤੋਂ ਬਾਅਦ ਲੋਕਾਂ ਦਾ ਆਮ ਜਨਜੀਵਨ ਕੁਝ ਸੁਖਾਲਾ ਹੋਇਆ ਹੈ। ਅਜਿਹੇ ਚ ਹੀ ਹੁਣ ਭਾਰਤ ਵਿੱਚ ਲੱਗੇ ਲੌਕਡਾਊਨ ਦੌਰਾਨ ਇੱਥੇ ਫਸੇ ਪਾਕਿਸਤਾਨੀ ਪਰਿਵਾਰ ਮੁੜ ਆਪਣੇ ਵਤਨ ਜਾ ਰਹੇ ਹਨ। ਦੱਸ ਦਈਏ ਕਿ 80 ਪਾਕਿਸਤਾਨੀ ਨਾਗਰਿਕ ਅੱਜ ਵਾਪਸ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ।

ਸਿਰਫ ਇਹ ਪਰਿਵਾਰ ਹੀ ਨਹੀਂ ਸਗੋਂ ਅੱਜ 354 ਭਾਰਤੀ ਸਟੂਡੈਂਟ ਜੋ ਪਾਕਿਸਤਾਨ ਵਿੱਚ ਪੜ੍ਹਾਈ ਕਰ ਰਹੇ ਹਨਉਹ ਵੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਪਾਕਿਸਤਾਨ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਮਾਰਚ ਮਹੀਨੇ ਭਾਰਤ ਆਏ ਸੀਪਰ ਉਸ ਤੋਂ ਬਾਅਦ ਉਹ ਲੌਕਡਾਊਨ ਲੱਗਣ ਕਾਰਨ ਭਾਰਤ ਵਿੱਚ ਫਸ ਗਏ। ਅੱਜ ਉਨ੍ਹਾਂ ਦਾ ਆਪਣੇ ਵਤਨ ਵਾਪਸ ਪਰਿਵਾਰ ਕੋਲ ਜਾਣ ਦਾ ਨੰਬਰ ਆਇਆ ਹੈ।

ਇਨ੍ਹਾਂ ਪਰਿਵਾਰਾਂ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਖੁਸ਼ ਹਨ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਗੇ ਤੇ ਨਾਲ ਹੀ ਕਿਹਾ ਕਿ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਇੱਕਦੂਸਰੇ ਦੇ ਦੇਸ਼ ਆਉਣ ਜਾਣ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਰਿਸ਼ਤੇ ਦੋਵੇਂ ਮੁਲਕਾਂ ਵਿੱਚ ਹਨ।

ਪਾਕਿਸਤਾਨ ਦੇ ਹੈਦਰਾਬਾਦ ਤੋਂ ਆਏ ਚੇਤਨ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦਾ ਇਲਾਜ ਦਿੱਲੀ ਕਰਵਾਉਣ ਲਈ ਆਇਆ ਸੀ ਤੇ ਹੁਣ ਉਹ ਵਾਪਸ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਆਪਣੀ ਪੜ੍ਹਾਈ ਪੂਰੀ ਕਰਨ ਜਾ ਰਹੀ ਕਸ਼ਮੀਰ ਵਾਸੀ ਸਨਾ ਦਾ ਕਹਿਣਾ ਹੈ ਕਿ ਉਹ ਲਾਹੌਰ ਵਿੱਚ ਪੜ੍ਹ ਰਹੀ ਹੈ ਤੇ ਲੌਕਡਾਊਨ ਦੇ ਚਲਦਿਆਂ ਉਹ ਆਪਣੇ ਘਰ ਆ ਗਈ ਸੀ। ਉੱਥੇ ਹੁਣ ਕੁਝ ਮਾਹੌਲ ਠੀਕ ਹੋ ਰਿਹਾ ਹੈ ਤੇ ਉਹ ਆਪਣੇ ਆਖਰੀ ਸਾਲ ਦੀ ਪੜ੍ਹਾਈ ਪੂਰੀ ਕਰਨ ਲਈ ਜਾ ਰਹੀ ਹੈ।

ਪੁਲਿਸ ਅਧਿਕਾਰੀ ਮੁਤਾਬਕ ਭਾਰਤ ਵਿੱਚ ਫਸੇ 434 ਲੋਕ ਵਾਪਸ ਜਾ ਰਹੇ ਹਨਜਿਨ੍ਹਾਂ ਵਿੱਚ ਜੰਮੂਕਸ਼ਮੀਰ ਦੇ 354 ਵਿਦਿਆਰਥੀ ਵੀ ਸ਼ਾਮਲ ਹਨਜੋ ਪਾਕਿਸਤਾਨ ਦੀਆਂ ਵੱਖਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਦੇ ਹਨ ਜਿਨ੍ਹਾਂ ਦੇ ਕਾਲਜ ਪਾਕਿਸਤਾਨ ਵਿਚ ਖੁੱਲ੍ਹ ਗਏ ਹਨ।

Leave a Reply

Your email address will not be published. Required fields are marked *