ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਵੀਕਐਂਡ ‘ਤੇ ਖੁੱਲ੍ਹੇਗੀ ਸੁਖਨਾ ਲੇਕ

ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਵਾਸੀਆਂ ਲਈ ਬੇਹੱਦ ਚੰਗੀ ਖ਼ਬਰ ਹੈ। ਕੋਰੋਨਾਵਾਇਰਸ ਕਾਰਨ ਵੀਕਐਂਡ ਦੇ ਬੰਦ ਰਹਿਣ ਵਾਲੀ ਸੁਖਨਾ ਝੀਲ ਨੂੰ ਹੁਣ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ।

ਇਹ ਫੈਸਲਾ ਅੱਜ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ ਹੈ ਜਿਸ ‘ਚ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਐਡਵਾਇਜ਼ਰ ਮਨੌਜ ਪਰੀਦਾ ਤੇ ਸੰਜੇ ਬੈਨੀਵਾਲ ਡਾਇਰੈਕਟਰ ਜਨਰਲ ਪੁਲਿਸ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ।

Leave a Reply

Your email address will not be published.