ਕਿਸਾਨ ਅੰਦੋਲਨ: ਚੰਡੀਗੜ੍ਹ ਦੀਆਂ ਸਰਹੱਦਾਂ ਸੀਲ, ਜ਼ੀਰਕਪੁਰ-ਨਵੀਂ ਦਿੱਲੀ ਹਾਈਵੇਅ ‘ਤੇ ਲੱਗਾ 6 ਕਿਮੀ ਲੰਬਾ ਜਾਮ

ਚੰਡੀਗੜ੍ਹ : ਕਿਸਾਨ ਦਾ ਖਾਮਿਆਜਾ ਚੰਡੀਗੜ੍ਹ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਅੱਜ ਕਿਸਾਨ ਅੰਦੋਲਨ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਮੋਹਾਲੀ ਨਾਲ ਜੁੜੀ ਜ਼ਿਆਦਾਤਰ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਇਸ ਕਾਰਨ ਚੰਡੀਗੜ੍ਹ ਦਿੱਲੀ ਮਾਰਗ ‘ਤੇ ਚੰਡੀਗੜ੍ਹ ‘ਚ ਲੰਬਾ ਜਾਮ ਲੱਗ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੀਰਕਪੁਰ ‘ਚ ਦੁਪਹਿਰ ਤਕ 6 ਕਿਲੋਮੀਟਰ ਲੰਬਾ ਜਾਮ ਲੱਗਾ ਰਿਹਾ।

ਅੱਜ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ‘ਚ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੀ ਸਰਹੱਦਾਂ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਜੱਥੇ ਨੂੰ ਕੁਰਾਲੀ ਤੋਂ ਹੋ ਕੇ ਚੰਡੀਗੜ੍ਹ ਵੱਲ ਭੇਜਿਆ ਗਿਆ। ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਦੇ ਜੱਥੇ ਨੂੰ ਜ਼ੀਰਕਪੁਰ ਤੋਂ ਹੋ ਕੇ ਚੰਡੀਗੜ੍ਹ ਵੱਲ ਭੇਜਿਆ ਜਾਵੇਗਾ। ਹਰਸਿਮਰਤ ਦਾ ਜੱਥਾ ਬਠਿੰਡਾ ਤੋਂ ਚੱਲ ਰਿਹਾ ਹੈ।

Leave a Reply

Your email address will not be published. Required fields are marked *