ਗੋਲ਼ੀਕਾਂਡ ਮਾਮਲੇ ‘ਚ ਮੁਅੱਤਲ ਆਈਜੀ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 6 ਤਕ ਮੁਲਤਵੀ

ਫਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ ‘ਚ ਨਾਮਜ਼ਦ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਉ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੁਣ 6 ਅਕਤੂਬਰ ਨੂੰ ਹੋਵੇਗੀ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਹਾਲੇ ਇਸ ਕੇਸ ‘ਚ ਅਗਾਉ ਜ਼ਮਾਨਤ ਲਈ ਪਟੀਸ਼ਨ ਦਾਇਰ ਨਹੀਂ ਕੀਤੀ ਹੈ। ਮੁਲਜ਼ਮ ਉਮਰਾਨੰਗਲ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਅਦਾਲਤ ਤੋਂ ਪਟੀਸ਼ਨ ‘ਤੇ ਬਹਿਸ ਲਈ ਅਗਲੀ ਤਰੀਕ ਮੰਗੀ ਗਈ ਸੀ, ਜਿਸ ਨੂੰ ਮਾਨਯੋਗ ਸ਼ੈਸਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਪਟੀਸ਼ਨ ‘ਤੇ ਸੁਣਵਾਈ ਲਈ 6 ਅਕਤੂਬਰ ਨੂੰ ਮਨਜ਼ੂਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੈ ਸਾਬਕਾ ਆਈਜੀ ਉਮਰਾਨੰਗਲ ਬੇਕਸੂਰ ਹੈ।
ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ ਬਾਜਾਖਾਨਾ ਥਾਣੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਉੱਤੇ ਐਸਆਈਟੀ ਨੇ ਵੱਖ-ਵੱਖ ਗੰਭੀਰਤਾਵਾਂ ਦਾ ਦੋਸ਼ ਲਗਾਉਂਦਿਆਂ 10 ਸਤੰਬਰ 2018 ਨੂੰ ਥਾਣਾ ਬਾਜਾਖਾਨਾ ਵਿਖੇ ਦਰਜ ਮੁਕੱਦਮੇ ‘ਚ ਮੁਲਜ਼ਮ ਵਜੋ ਸ਼ਾਮਿਲ ਕੀਤਾ ਗਿਆ ਸੀ। 14 ਅਕਤੂਬਰ ਨੂੰ ਬਹਿਬਲ ਕਲਾਂ ਦੀ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ।

Leave a Reply

Your email address will not be published.