LOC Ceasefire Violation: ਪਾਕਿਸਤਾਨ ਨੇ ਕੁਪਵਾੜਾ-ਪੁੰਛ LOC ‘ਤੇ ਕੀਤੀ ਭਾਰੀ ਗੋਲਾਬਾਰੀ, 3 ਜਵਾਨ ਸ਼ਹੀਦ, 5 ਜ਼ਖ਼ਮੀ

ਸ੍ਰੀਨਗਰ, ਜੇਐੱਨਐੱਨ : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਬੁੱਧਵਾਰ ਰਾਤ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਪੁੰਛ ‘ਚ ਕੰਟਰੋਲ ਰੇਖਾ ਨੇੜੇ ਕ੍ਰਿਸ਼ਣ ਘਾਟੀ ‘ਤੇ ਅੱਜ ਵੀਰਵਾਰ ਸਵੇਰੇ ਜ਼ਿਲ੍ਹਾ ਕੁਪਵਾੜਾ ‘ਚ ਕੰਟਰੋਲ ਰੇਖਾ ਦੇ ਨੇੜੇ ਨੌਗਾਮ ਸੈਕਟਰ ‘ਚ ਭਾਰੀ ਗੋਲਾਬਾਰੀ ਕੀਤੀ ਹੈ। ਪਿਛਲੇ 12 ਘੰਟਿਆਂ ਦੌਰਾਨ ਪਾਕਿਸਤਾਨ ਦੁਆਰਾ ਕੀਤੀ ਗਈ ਇਸ ਗੋਲਾਬਾਰੀ ‘ਚ 3 ਭਾਰਤੀ ਜਵਾਨ ਸ਼ਹੀਦ ਹੋ ਗਏ ਜਦਕਿ 5 ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਫੌਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਭਾਰਤੀ ਜਵਾਨਾਂ ਦੁਆਰਾ ਕੀਤੀ ਗਈ ਜਵਾਬੀ ਕਾਰਵਾਈ ‘ਚ ਵੀ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਬੁੱਧਵਾਰ ਰਾਤ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਣ ਵਾਦੀ ਸੈਕਟਰ ‘ਚ ਸੰਘਰਸ਼ ਵਿਰਾਮ ਦਾ ਉਲੰਘਣ ਕੀਤਾ। ਇਸ ਦੌਰਾਨ ਹੋਈ ਗੋਲਾਬਾਰੀ ‘ਚ ਫ਼ੌਜ ਦਾ ਲਾਂਸ ਨਾਇਕ ਸ਼ਹੀਦ ਹੋ ਗਿਆ ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਭਾਰਤੀ ਜਵਾਨਾਂ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿੱਤਾ ਤੇ ਜਵਾਬੀ ਕਾਰਵਾਈ ‘ਚ ਪਾਕਿਸਤਾਨ ਵੱਲੋਂ ਤਿੰਨ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ। ਇਸ ਦੌਰਾਨ ਚਾਰ ਪਾਕਿ ਫੌਜੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਮਿਲੀ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਹਾਲੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹਦ ਤਾਂ ਉਦੋਂ ਹੋ ਗਈ ਜਦੋਂ ਪਾਕਿਸਤਾਨੀ ਫੌਜੀਆਂ ਨੇ ਇਸ ਤੋਂ ਬਾਅਦ ਵੀ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਾ ਆਉਂਦੇ ਹੋਏ ਅੱਜ ਵੀਰਵਾਰ ਸਵੇਰੇ ਜ਼ਿਲ੍ਹਾ ਕੁਪਵਾੜਾ ‘ਚ ਕੰਟਰੋਲ ਰੇਖਾ ਨੇੜੇ ਨੌਗਾਮ ਸੈਕਟਰ ‘ਚ ਪਹਿਲਾਂ ਤਾਂ ਹਲਕੇ ਹਥਿਆਰਾਂ ਨਾਲ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲ਼ੀਬਾਰੀ ਕੀਤੀ ਤੇ ਬਾਅਦ ‘ਚ ਮੋਟਾਰ ਦਾਗਨੇ ਸ਼ੁਰੂ ਕਰ ਦਿੱਤੇ।
ਇਸ ਗੋਲ਼ੀਬਾਰੀ ‘ਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਜਦਕਿ ਚਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।
ਬੁੱਧਵਾਰ ਰਾਤ ਕ੍ਰਿਸ਼ਣ ਵਾਦੀ ‘ਚ ਪਾਕਿ ਦੁਆਰਾ ਕੀਤੇ ਗਏ ਸੰਘਰਸ਼ ਵਿਰਾਮ ਦੇ ਉਲੰਘਣ ‘ਚ ਇਕ ਲਾਂਸ ਨਾਇਕ ਕਰਨੈਲ ਸਿੰਘ ਸ਼ਹੀਦ ਹੋ ਗਏ। ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ। ਇਸ ਤੋਂ ਇਲਾਵਾ ਇਹ ਜ਼ਖ਼ਮੀ ਹੋਏ ਜਵਾਨ ਦੀ ਪਛਾਣ ਵਰਿੰਦਰ ਸਿੰਘ ਦੇ ਤੌਰ ‘ਤੇ ਹੋਏ ਹੈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *