Hathras Case News : ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਜੀਪ ‘ਚ ਬੈਠਾ ਕੇ ਗੈਸਟ ਹਾਉਸ ਲੈ ਗਈ ਪੁਲਿਸ, ਵਰਕਰਾਂ ਨੇ ਕੀਤਾ ਹੰਗਾਮਾ

ਹਾਥਰਸ, ਜੇਐੱਨਐੱਨ : ਯੂਪੀ ਦੇ ਹਾਥਰਸ ‘ਚ ਲੜਕੀ ਨਾਲ ਜਬਰ ਜਨਾਹ ਤੇ ਪੀੜਤ ਦੀ ਮੌਤ ਦਾ ਮਾਮਲਾ ਭੜਕਦਾ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਭਾਰੀ ਪ੍ਰਿਅੰਕਾ ਗਾਂਧੀ ਵਾਡਰਾ ਹਾਥਰਸ ਜਾ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਹੈ। ਹਾਲਾਂਕਿ ਪੁਲਿਸ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਮੀਡੀਆ ਨੂੰ ਵੀ ਆਉਣ ਨਹੀਂ ਦਿੱਤਾ ਜਾ ਰਿਹਾ। ਰਾਹੁਲ ਤੇ ਪ੍ਰਿਅੰਕਾ ਦੇ ਕਾਫਿਲੇ ਦੇ ਰਾਸਤੇ ‘ਤੇ ਕਾਂਗਰਸੀ ਵਰਕਰ ਹੰਗਾਮਾ ਕਰ ਰਹੇ ਹਨ।

– ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਗ੍ਰੇਟਰ ਨੋਇਡਾ ਦੇ ਇਕ ਗੈਸਟ ਹਾਉਸ ‘ਚ ਲੈ ਜਾਇਆ ਗਿਆ ਹੈ।

– ਯਮੁਨਾ ਐਕਸਪ੍ਰੈੱਸ ਤੋਂ ਪੁਲਿਸ ਦੀ ਜੀਪ ‘ਚ ਬੈਠਾ ਕੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਨੂੰ ਲੈ ਕੇ ਪੁਲਿਸ ਜੀਪ ਹੋਈ ਰਵਾਨਾ, ਜੀਪ ਨੂੰ ਰੋਕਣ ਲਈ ਕਾਂਗਰਸੀ ਵਰਕਰ ਸੜਕ ‘ਤੇ ਲੇਟ ਗਏ ਹਨ।

– ਜੀਪ ਦੀ ਛੱਤ ‘ਤੇ ਚੜ ਕੇ ਨਾਅਰੇਬਾਜ਼ੀ ਕਰ ਰਹੇ ਹਨ ਕਾਂਗਰਸੀ ਵਰਕਰ। ਪੁਲਿਸ ਲਈ ਸਥਿਤੀ ‘ਤੇ ਕਾਬੂ ਪਾਉਣਾ ਹੋਇਆ ਮੁਸ਼ਕਿਲ।

– ਹਾਥਰਸ ਜਾ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

– ਇਸ ਤੋਂ ਪਹਿਲਾ ਪੀੜਤ ਪਰਿਵਾਰ ਨਾਲ ਮਿਲਣ ਲਈ ਹਾਥਰਸ ਦੌਰਾਨ ਰਾਹੁਲ ਗਾਂਧੀ ਤੇ ਪ੍ਰਿਅੰਕਾ ਦੇ ਕਾਫਿਲੇ ਨੂੰ ਯਮੁਨਾ ਐਕਸਪ੍ਰੈੱਸ ਵੇਅ ਦੇ ਜ਼ੀਰੋ ਪੁਆਇੰਟ ‘ਤੇ ਰੋਕ ਲਿਆ ਗਿਆ। ਇਸ ਤੋਂ ਬਾਅਦ ਰਾਹੁਲ ਤੇ ਪ੍ਰਿਅੰਕਾ ਦੋਵੇਂ ਹਾਥਰਸ ਲਈ ਪੈਦਲ ਹੀ ਚੱਲੇ। ਕੁਝ ਦੇਰ ਬਾਅਦ ਹੀ ਯਮੁਨਾ ਐਕਸਪ੍ਰੈੱਸ ‘ਤੇ ਪੁਲਿਸ ਨੇ ਫਿਰ ਤੋਂ ਲਾਠੀਚਾਰਜ ਕੀਤਾ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਤੇ ਪੁਲਿਸ ‘ਚ ਭਾਰੀ ਤਕਰਾਰ ਹੋ ਰਹੀ ਹੈ।

ਯੂਪੀ ‘ਚ ਇਕ ਹੋਰ ਜਬਰ ਜਨਾਹ ਦੀ ਘਟਨਾ

ਇਸ ਤੋਂ ਪਹਿਲਾ ਬਲਰਾਮਪੁਰ ਹੈਵਾਨਿਅਤ ਦੀ ਖ਼ਬਰ ਆ ਗਈ ਹੈ। ਜਿੱਥੇ ਕਾਲਜ ਲਈ ਘਰੋਂ ਨਿਕਲੀ 22 ਸਾਲ ਦੀ ਲੜਕੀ ਨਾਲ ਦਰਿੰਦਗੀ ਕੀਤੀ ਗਈ। ਘਟਨਾ ਗੈਂਸੜੀ ਖੇਤਰ ਦੀ ਹੈ। ਖ਼ਬਰ ਹੈ ਕਿ ਜਬਰ ਜਨਾਹ ਦੌਰਾਨ ਵਿਦਿਆਰਥਣ ਦੀ ਕਮਰ ਤੇ ਪੈਰ ਤੋੜ ਦਿੱਤੇ ਸਨ। ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਹੈ।

ਲੜਕੀ ਦੀ ਮੌਤ ਤੋਂ ਬਾਅਦ ਸੀਐੱਮ ਯੋਗੀ ਅਦਿਤਿਆਨਾਥ ਦੇ ਨਿਰਦੇਸ਼

ਮਹਾ ਭਾਰਤ ਕਾਲੀਨ ਪ੍ਰਾਚੀਨ ਸਭਿਅਤਾ ਵਾਲਾ ਹਾਥਰਸ ਜ਼ਿਲ੍ਹਾ ਦਲਿਤ ਲੜਕੀ ਦੇ ਸਮੂਹਕ ਜਬਰ ਜਨਾਹ ਤੋਂ ਬਾਅਦ ਮੌਤ ਦੇ ਕਾਰਨ ਬੇਹੱਦ ਚਰਚਾ ‘ਚ ਹੈ। ਲੜਕੀ ਦੀ ਮੌਤ ਤੋਂ ਬਾਅਦ ਸੀਐੱਮ ਯੋਗੀ ਅਦਿਤਿਆਨਾਥ ਦੇ ਨਿਰਦੇਸ਼ ‘ਤੇ Special Investment Team constituted (ਐੱਸਏਆਈਟੀ) ਨੇ ਜਾਂਚ ਦਾ ਮੋਰਚਾ ਸੰਭਾਲ ਲਿਆ ਹੈ। ਇਸ ਕਾਂਡ ਦਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੋਟਿਸ ਦਿੱਤਾ ਹੈ। ਇਸ ਦੌਰਾਨ ਰਾਜਨੀਤਕ ਦਲਾਂ ‘ਚ ਵੀ ਇਸ ਦਾ ਸਿਹਰਾ ਲੈਣ ਦੀ ਹੋੜ ਲੱਗੀ ਹੈ। ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਜਬਰ ਜਨਾਹ ਪੀੜਤ ਲਡ਼ਕੀ ਦੇ ਪਿੰਡ ਲਈ ਰਵਾਨਾ ਹੋ ਗਏ ਹਨ।

ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਐੱਮਪੀ ਰਾਹੁਲ ਗਾਂਧੀ ਨਾਲ ਪਾਰਟੀ ਦੀ ਰਾਸ਼ਟਰੀ ਮਹਾ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਪ੍ਰਭਾਰੀ ਪ੍ਰਿਅੰਕਾ ਗਾਂਧੀ ਵਾਡਰਾ ਦਾ ਅੱਜ ਹਾਥਰਸ ਦੇ ਪੀੜਤ ਪਰਿਵਾਰ ਨਾਲ ਮਿਲਣ ਦਾ ਪ੍ਰੋਗਰਾਮ ਹੈਸ਼ ਇਸੇ ਦੌਰਾਨ ਸਰਕਾਰ ਨੇ ਜ਼ਿਲ੍ਹੇ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਤੇ ਧਾਰਾ 144 ਲਾ ਦਿੱਤੀ ਹੈ। ਹਾਥਰਸ ‘ਚ ਇਕ ਪੀੜਤ ਪਰਿਵਾਰ ਦੀ ਸੁਰੱਖਿਆ ‘ਚ ਤੈਨਾਤ ਤਿੰਨ ਪੁਲਿਸ ਅਧਿਕਾਰੀ ਕੋਰੋਨਾ ਤੋਂ ਪ੍ਰਭਾਵਿਤ ਹਨ। ਇਸੇ ਕਾਰਨ ਪਿੰਡ ਨੂੰ ਕੰਟੇਨਮੈਂਟ ਜ਼ੋਨ ਵੀ ਐਲਾਨ ਕੀਤਾ ਜਾ ਸਕਦਾ ਹੈ।
ਐੱਸਪੀ ਵਿਕਰਾਂਤ ਵੀਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਆਉਣ ਦੀ ਉਨ੍ਹਾਂ ਦੇ ਪ੍ਰੋਟੋਕਾਲ ਦੇ ਤਹਿਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਥਰਸ ਦੀਆਂ ਸਾਰੀਆਂ ਸਰਹੱਦਾਂ ਸੀਲ ਹਨ। ਕਿਸੇ ਨੂੰ ਹਾਥਰਸ ਵੱਲ ਆਉਣ ਨਹੀਂ ਆਉਣ ਦਿੱਤਾ ਜਾਵੇਗਾ। ਰਾਜਨੀਤਕ ਲੋਕਾਂ ਦੇ ਆਉਣ ਦੀ ਵਜ੍ਹਾ ਨਾਲ ਭੀੜ ਵੱਧ ਸਕਦੀ ਹੈ। ਇੱਥੇ law and order ਵਿਗੜਨ ਦੀ ਸ਼ੰਕਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਰਹੱਦ ‘ਤੇ ਹੀ ਰੋਕ ਲਿਆ ਜਾਵੇਗਾ।
ਇਹ ਹੈ ਘਟਨਾ
ਦੱਸਣਯੋਗ ਹੈ ਕਿ ਇਹ ਘਟਨਾ 14 ਸਤੰਬਰ ਦੀ ਹੈ ਜਦੋਂ ਹਾਥਰਸ ‘ਚ ਇਕ ਦਲਿਤ ਲੜਕੀ ਨਾਲ ਦਰਿੰਦਗੀ ਕੀਤੀ ਗਈ। ਇੱਥੇ ਇਕ 19 ਸਾਲ ਦੀ ਲੜਕੀ ਨਾਲ ਦੋਸ਼ੀਆਂ ਨੇ ਪਹਿਲਾ ਜਬਰ ਜਨਾਹ ਕੀਤਾ, ਉਸ ਦੀ ਕੁੱਟਮਾਰ ਕਰ ਕੇ ਰੀੜ ਦੀ ਹੱਡੀ ਤੋੜ ਦਿੱਤੀ, ਇਸ ਤੋਂ ਬਾਅਦ ਦੋਸ਼ੀਆਂ ਨੇ ਲੜਕੀ ਦੀ ਜੀਭ ਵੀ ਕੱਟ ਦਿੱਤੀ ਤੇ ਅੱਧ ਮਰੀ ਹਾਲਤ ‘ਚ ਸੜਕ ‘ਤੇ ਛੱਡ ਦਿੱਤਾ। ਪੀੜਤ ਨੂੰ ਅਲੀਗੜ੍ਹ ਜੇਐੱਨ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਲੜੀ। ਹਾਲਤ ਬਿਗੜਦੀ ਦੇਖ ਫਿਰ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਰੇਫਰ ਕਰ ਦਿੱਤਾ ਗਿਆ। ਅੱਜ ਪੀੜਤ ਲੜਕੀ ਨੇ ਦਮ ਤੋੜ ਦਿੱਤਾ।

Leave a Reply

Your email address will not be published. Required fields are marked *