ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਹੁੱਦੇ ਤੋਂ ਅਸਤੀਫਾ

ਤਰਨਤਾਰਨ: ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਅੱਜ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਘਸੀਟਪੁਰਾ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਪਰ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਸਨਮਾਨ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਵਾਰ ਵੋਟਾਂ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਮੁੱਦੇ ਤੇ ਜਿੱਤੀਆਂ ਸੀ।ਪਰ ਇਸ ਸਰਕਾਰ ਵਿਚ ਨਸ਼ੇ ਦੀ ਸਪਲਾਈ ਹੋਰ ਵਧੀ ਜਾਪਦੀ ਹੈ।ਉਨ੍ਹਾਂ ਕਿਹਾ ਕਿ ਐਸਾ ਰੋਜ਼ ਲੋਕਾਂ ਦੀ ਕਚੈਰੀ ‘ਚ ਖੜ੍ਹੇ ਹੁੰਦੇ ਹਾਂ ਅਤੇ ਲੋਕ ਸਾਡੇ ਤੋਂ ਸਵਾਲ ਕਰਦੇ ਹਨ ਕਿ ਸਾਡੀ ਪਾਰਟੀ ਨੇ ਨਸ਼ਿਆਂ ਲਈ ਕੀ ਕੀਤਾ ਹੈ।ਉਨ੍ਹਾਂ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਸ਼ਰਾਬ ਕਰਨ 100 ਤੋਂ ਵੱਧ ਮੌਤਾਂ ਹੋਈਆਂ।ਪਰ ਇਸ ਦਾ ਜਿੰਮੇਵਾਰ ਕੌਣ ਹੈ ਇਸ ਦਾ ਜਵਾਬ ਤਾਂ ਸਰਕਾਰ ਨੂੰ ਦੇਣਾ ਪੈਣਾ।

ਉਨ੍ਹਾਂ ਕਿਹਾ ਕਿ

” ਮੈਂ ਕਈ ਵਾਰ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ ਵਿਚ ਇਹ ਮੁੱਦਾ ਲਿਆਂਦਾ ਪਰ ਕੋਈ ਅਸਰ ਨਹੀਂ ਹੋਇਆ।ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੁੱਖ ਮੰਤਰੀ ਨਾਲ ਗੱਲ ਕਰਨ ਲਈ ਸਮਾਂ ਮੰਗਿਆ ਪਰ ਅਫਸੋਸ ਕਿ ਉਨ੍ਹਾਂ ਨੇ ਵੀ ਮੈਨੂੰ ਟਾਈਮ ਨਹੀਂ ਦਿੱਤਾ।ਚੋਣ ਮੈਨੀਫੈਸਟੋ ‘ਚ ਕੀਤਾ ਕੋਈ ਵਾਧਾ ਪੂਰਾ ਨਹੀਂ ਹੋਇਆ।ਕੋਈ ਵਿਕਾਸ ਨਹੀਂ, ਪਿੰਡਾਂ ਦੇ ਸਰਪੰਚ ਵੀ ਸਰਕਾਰ ਤੋਂ ਤੰਗ ਹਨ।ਇਸ ਮੈਂ ਮਨ ਬਣਾਇਆ ਕੇ ਪਾਰਟੀ ਛੱਡ ਕੇ ਘਰ ਬੈਠ ਜਾਵਾਂ।ਇੰਨਾਂ ਲੰਬਾ ਕੰਮ ਕਰਨ ਤੋਂ ਬਾਅਦ ਪਾਰਟੀ ਛੱਡਣਾ ਔਖਾ ਹੈ ਪਰ ਕੀ ਕਰਾਂ ਇਹ ਮੇਰੀ ਹੁਣ ਮਜਬੂਰੀ ਹੈ। “

Leave a Reply

Your email address will not be published.