ਭਾਰਤ-ਅਮਰੀਕਾ ‘ਚ ਸਵੱਛ ਊਰਜਾ ਲਈ ਸੈਨੇਟ ‘ਚ ਪ੍ਰਸਤਾਵ

ਵਾਸ਼ਿੰਗਟਨ, ਪੀਟੀਆਈ : ਭਾਰਤ ਨਾਲ ਸਵੱਛ ਊਰਜਾ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਵਿਚ ਦੋਵਾਂ ਦੇਸ਼ਾਂ ਵਿਚਕਾਰ ਸਵੱਛ ਊਰਜਾ ਤਕਨਾਲੋਜੀ ਲਈ ਇਕ ਫੋਰਮ ਸਥਾਪਿਤ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਐੱਮਪੀ ਰਾਬਰਟ ਮੈਨੇਂਡੇਜ ਨੇ ਭਾਰਤ ਨਾਲ ਸਵੱਛ ਊਰਜਾ ਤੇ ਪੌਣਪਾਣੀ ਸਹਿਯੋਗ ਤਰਜੀਹ ਬਿੱਲ ਪੇਸ਼ ਕੀਤਾ ਹੈ। ਦੋਵਾਂ ਦੇਸ਼ਾਂ ਵਿਚ ਸਹਿਯੋਗ ਲਈ ਯੂਐੱਸ-ਇੰਡੀਆ ਕਲੀਨ ਐਨਰਜੀ ਐਂਡ ਪਾਵਰ ਟਰਾਂਸਮਿਸ਼ਨ ਪਾਰਟਨਰਸ਼ਿਪ (ਸੀਈਪੀਟੀਪੀ) ਨਾਂ ਨਾਲ ਮੁੱਖ ਫੋਰਮ ਬਣਾਉਣ ਦੀ ਮੰਗ ਕੀਤੀ ਗਈ ਹੈ। ਸੀਈਪੀਟੀਪੀ ਤਹਿਤ ਸਵੱਛ ਊਰਜਾ ਤਕਨਾਲੋਜੀ ਦੀ ਦਿਸ਼ਾ ਵਿਚ ਸੰਯੁਕਤ ਖੋਜ ਅਤੇ ਵਿਕਾਸ ਵਰਗੀਆਂ ਸਰਗਰਮੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਬਿੱਲ ਪੌਣਪਾਣੀ ਮਸਲੇ ‘ਤੇ ਵੀ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਨੂੰ ਉਤਸ਼ਾਹ ਦਿੰਦਾ ਹੈ। ਮੈਨੇਂਡੇਜ ਨੇ ਕਿਹਾ ਕਿ ਪੌਣਪਾਣੀ ਪਰਿਵਰਤਨ ਦੇ ਸਾਂਝੇ ਖ਼ਤਰੇ ਤੇ ਬਿਜਲੀ ਲਈ ਭਾਰਤ ਵਿਚ ਵੱਧਦੀ ਜ਼ਰੂਰਤ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਕਾਰ ਸਵੱਛ ਊਰਜਾ ਭਾਈਵਾਲੀ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਇਸੇ ਮਕਸਦ ਦੇ ਨਾਲ ਮੈਂ ਇਹ ਬਿੱਲ ਪੇਸ਼ ਕਰ ਰਿਹਾ ਹਾਂ।

Leave a Reply

Your email address will not be published. Required fields are marked *