ਵਰਕਰਜ਼ ਲਈ ਵਿੱਤੀ ਸਹਾਇਤਾ ਸਬੰਧੀ ਬਿੱਲ ਸਰਬਸੰਮਤੀ ਨਾਲ ਪਾਸ

ਓਟਵਾ, 30 ਸਤੰਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਬੇਰੋਜ਼ਗਾਰ ਹੋਏ ਵਰਕਰਜ਼ ਲਈ ਨਵੇਂ ਬੈਨੇਫਿਟਜ਼ ਸਬੰਧੀ ਬਿੱਲ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ|
ਇਸ ਪ੍ਰਕਿਰਿਆ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਮਹਾਂਮਾਰੀ ਦੇ ਇਸ ਦੌਰ ਦਾ ਆਪਣਾ ਪਹਿਲਾ ਭਰੋਸੇ ਦਾ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ| ਇਹ ਭਰੋਸਾ ਵੀ ਦਿਵਾਇਆ ਗਿਆ ਹੈ ਕਿ ਦੇਸ਼ ਭਰ ਵਿੱਚ ਖਤਰਨਾਕ ਢੰਗ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਘੱਟੋ ਘੱਟ ਹਾਲ ਦੀ ਘੜੀ ਚੋਣਾਂ ਨਹੀਂ ਹੋਣਗੀਆਂ|
ਬਿੱਲ ਸੀ-4 ਨੂੰ ਬੁੱਧਵਾਰ ਸਵੇਰੇ ਹਾਊਸ ਆਫ ਕਾਮਨਜ਼ ਵਿੱਚ ਪਾਸ ਕਰ ਦਿੱਤਾ ਗਿਆ| ਇਸ ਬਿੱਲ ਦੇ ਮਸੌਦੇ ਉੱਤੇ ਸਾਢੇ ਚਾਰ ਘੰਟੇ ਹੀ ਬਹਿਸ ਹੋਈ| ਇਸ ਦੌਰਾਨ ਕੰਜ਼ਰਵੇਟਿਵ ਐਮਪੀਜ਼ ਤੇ ਬਲਾਕ ਕਿਊਬਿਕੁਆ ਦੇ ਐਮਪੀਜ਼ ਨੇ ਇਸ ਬਿੱਲ ਨੂੰ ਫਾਸਟ ਟਰੈਕ ਕੀਤੇ ਜਾਣ ਤੇ ਕਾਹਲੀ ਵਿੱਚ ਇਸ ਬਾਬਤ ਫੈਸਲਾ ਲਏ ਜਾਣ ਉੱਤੇ ਇਤਰਾਜ਼ ਵੀ ਪ੍ਰਗਟਾਇਆ|

Leave a Reply

Your email address will not be published. Required fields are marked *