ਨਵੇਂ ਰੈਪਿਡ ਨੇਜ਼ਲ ਸਵੈਬ ਟੈਸਟ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ
ਓਟਵਾ, 30 ਸਤੰਬਰ (ਪੋਸਟ ਬਿਊਰੋ) : ਹੈਲਥ ਕੈਨੇਡਾ ਵੱਲੋਂ ਕੋਵਿਡ-19 ਲਈ ਨਵੇਂ ਰੈਪਿਡ ਨੇਜ਼ਲ ਸਵੈਬ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ| ਇਸ ਤੋਂ ਭਾਵ ਇਹ ਹੈ ਕਿ ਹੁਣ ਕੈਨੇਡੀਅਨਾਂ ਦਾ ਅਜਿਹਾ ਟੈਸਟ ਹੋ ਸਕਿਆ ਕਰੇਗਾ ਜਿਸ ਦਾ ਨਤੀਜਾ ਕੁੱਝ ਮਿੰਟਾਂ ਵਿੱਚ ਹੀ ਮਿਲ ਜਾਂਦਾ ਹੈ|
ਕੱਲ੍ਹ ਫੈਡਰਲ ਸਰਕਾਰ ਵੱਲੋਂ ਅਬੌਟ ਰੈਪਿਡ ਡਾਇਗਨੌਸਟਿਕ ਕੋਲੋਂ 79 ਮਿਲੀਅਨ ਟੈਸਟ ਕਰਨ ਤੇ 3800 ਟੈਸਟ ਐਨਾਲਾਈਜ਼ਿੰਗ ਡਿਵਾਇਸਿਜ਼ ਖਰੀਦਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ| ਇਸ ਲਈ ਅਜੇ ਹੈਲਥ ਕੈਨੇਡਾ ਤੋਂ ਮਨਜੂਰੀ ਲਈ ਜਾਣੀ ਬਾਕੀ ਸੀ| ਪਰ ਹੁਣ ਫੈਡਰਲ ਹੈਲਥ ਏਜੰਸੀ ਵੱਲੋਂ ਇਸ ਸਬੰਧ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ|
ਫੈਡਰਲ ਸਰਕਾਰ ਉੱਤੇ ਤੇਜ਼ੀ ਨਾਲ ਟੈਸਟ ਕਰਵਾਉਣ ਤੇ ਉਸ ਦੇ ਜਲਦ ਤੋਂ ਜਲਦ ਨਤੀਜੇ ਹਾਸਲ ਕਰਨ ਲਈ ਚੁਫੇਰਿਓਂ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਟੈਸਟਿੰਗ ਕਰਨ ਦਾ ਇਹ ਸਭ ਤੋਂ ਤੇਜ਼ ਤਰੀਕਾ ਮੁਹੱਈਆ ਕਰਵਾਇਆ ਜਾਵੇਗਾ|