ਈ-ਕਾਮਰਸ ਕੰਪਨੀ Amazon ਦੇ ਹੁਣ ਤਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੇਟਿਵ

ਆਈਏਐੱਨਐੱਸ, ਸੈਨ ਫ੍ਰਾਂਸਿਸਕੋ : ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ ਐਮਾਜ਼ੋਨ ਦੇ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਹ ਡਾਟਾ ਮਾਰਚ ਤੋਂ ਸਤੰਬਰ ਤਕ ਦਾ ਹੈ। ਕੰਪਨੀ ਨੇ ਕੋਰੋਨਾ ਸੰਕ੍ਰਮਿਤਾਂ ਦਾ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਯੂਐੱਸ ਦੇ ਸਾਰੇ ਵੇਅਰਹਾਊਸ ‘ਚ ਕੰਮ ਕਰ ਰਹੇ 19,816 ਫਰੰਟ ਲਾਈਨ ਕਰਮਚਾਰੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਮਹਾਮਾਰੀ ਦੌਰਾਨ ਅਪਣਾਏ ਜਾ ਰਹੇ ਸੁਰੱਖਿਆ ਉਪਾਵਾਂ ਨੂੰ ਲੈ ਕੇ ਵਰਤਮਾਨ ਅਤੇ ਸਾਬਕਾ ਕਰਮਚਾਰੀਆਂ ਦੀ ਅਲੋਚਨਾ ਦੇ ਬਾਵਜੂਦ ਡਾਟਾ ਸਾਂਝਾ ਕਰਨ ਦੀ ਮਹੱਤਵਪੂਰਨਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।

ਵੀਰਵਾਰ ਨੂੰ ਐਮਾਜ਼ੋਨ ਨੇ ਸਾਰੇ ਵੇਅਰਹਾਊਸ ਅਤੇ ਹੋਲ ਫੂਡ ਮਾਰਕਿਟ ‘ਚ ਕੰਮ ਕਰ ਰਹੇ 13 ਲੱਖ 70 ਹਜ਼ਾਰ ਫਰੰਟ ਲਾਈਨ ਕਰਮਚਾਰੀ ਦੀ ਜਾਂਚ ਤੋਂ ਬਾਅਦ ਵਿਸ਼ਲੇਸ਼ਣਾਤਮਕ ਡਾਟਾ ਜਾਰੀ ਕੀਤਾ। ਇਹ ਰਿਪੋਰਟ 1 ਮਾਰਚ ਤੋਂ 19 ਸਤੰਬਰ ਤਕ ਕੰਪਨੀ ‘ਚ ਮੌਜੂਦ ਸਾਰੇ ਕਰਮਚਾਰੀਆਂ ਦੀ ਰਿਪੋਰਟ ‘ਤੇ ਆਧਾਰਿਤ ਹੈ।

ਐਮਾਜ਼ੋਨ ਨੇ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੰਪਨੀ ਪ੍ਰਤੀਦਿਨ ਟੈਸਟਿੰਗ ਕਰ ਰਹੀ ਹੈ ਅਤੇ ਨਵੰਬਰ ਤੋਂ ਇਕ ਦਿਨ ‘ਚ ਟੈਸਟਿੰਗ ਦੀ ਸੰਖਿਆ ਵੱਧ ਕੇ 50,000 ਤਕ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਮਾਜ਼ੋਨ ਹੋਰ ਸੁਰੱਖਿਆ ਉਪਾਵਾਂ ਤੋਂ ਇਲਾਵਾ ਕਰੋੜਾਂ ਡਾਲਰ ਟੈਸਟਿੰਗ ‘ਤੇ ਖ਼ਰਚ ਕਰ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਪਾਜ਼ੇਟਿਵ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਸ਼ਿਕਾਰ ਹੋ ਗਏ ਹਨ। ਇਸਤੋਂ ਪਹਿਲਾਂ ਰਾਸ਼ਟਰਪਤੀ ਦੀ ਨਿੱਜੀ ਸਲਾਹਕਾਰ ਹੋਪ ਹਿੱਕਸ ਕੋਰੋਨਾ ਸੰਕ੍ਰਮਿਤ ਹੋ ਗਈ ਸੀ, ਜਿਸਤੋਂ ਬਾਅਦ ਟਰੰਪ ਨੇ ਵੀ ਕੋਰੋਨਾ ਦੀ ਜਾਂਚ ਕਰਵਾਈ ਸੀ, ਜਿਸਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਧਿਆਨ ਦੇਣ ਯੋਗ ਹੈ ਕਿ ਅਮਰੀਕਾ ‘ਚ ਕੋਰੋਨਾ ਮਹਾਮਾਰੀ ਕਾਰਨ ਹੁਣ ਤਕ 72 ਲੱਖ 77 ਹਜ਼ਾਰ 3 ਸੌ 52 ਲੋਕ ਸੰਕ੍ਰਮਿਤ ਹੋ ਚੁੱਕੇ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 7 ਹਜ਼ਾਰ 7 ਸੌ 91 ਹੋ ਗਈ ਹੈ।

Leave a Reply

Your email address will not be published. Required fields are marked *