ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਨਾਰਕੋ-ਟੈਰਰ ਰੈਕੇਟ ਦਾ ਪਰਦਾਫਾਸ਼, ਹੈਰੋਇਨ ਸਮਗਲਰ ਕਾਬੂ

ਚੰਡੀਗੜ੍ਹ:ਪੰਜਾਬ ਪੁਲਿਸ ਨੇ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਿਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰਰਿਜ਼ਮ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਇਕ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ ਗੰਜਾ ਉਰਫ ਮਿੱਠੂ ਨੂੰ ਕਾਬੂ ਕੀਤਾ ਹੈ।ਇੱਕ ਸਿਪਾਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਦਾ ਸਿਪਾਹੀ ਕਥਿਤ ਤੌਰ ‘ਤੇ ਤਾਲਾਬੰਦੀ ਦੌਰਾਨ ਨਸ਼ਿਆਂ ਅਤੇ ਪੈਸਿਆਂ ਨੂੰ ਸੁਰੱਖਿਅਤ ਅੱਗੇ ਪੁਹੰਚਾਉਣ ਵਿਚ ਤਸਕਰ ਦੀ ਸਹਾਇਤਾ ਕਰਦਾ ਸੀ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਦੇ ਸਾਲੇ ਨੂੰ ਵੀ ਇਸ ਰੈਕੇਟ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਮ੍ਰਿਤਕ ਬਦਨਾਮ ਅੱਤਵਾਦੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ।ਗੁਪਤਾ ਨੇ ਦੱਸਿਆ ਕਿ ਰਾਜਿੰਦਰ ਪਾਸੋਂ ਇਕ .32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿਖੇ ਉਸ ਦੇ ਫਲੈਟ ਵਿਚੋਂ 530 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।

ਰਾਜਿੰਦਰ ਨੇ ਅੱਗੇ ਕਬੂਲ ਕੀਤਾ ਕਿ ਉਸਨੇ ਨਵਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ਾ ਸਪਲਾਈ ਕੀਤਾ ਹੈ।ਡੀਜੀਪੀ ਨੇ ਕਿਹਾ ਕਿ ਰਾਜਿੰਦਰ ਕੋਲ ਨਸ਼ੇ ਦੀਆਂ ਖੇਪਾਂ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਤੋਂ ਪੰਜਾਬ ਵਿਚ ਵੰਡਣ ਲਈ ਆਉਂਦੀਆਂ ਸੀ। ਨਸ਼ਿਆਂ ਦੇ ਕਾਰੋਬਾਰ ਤੋਂ ਇਕੱਠੇ ਕੀਤੇ ਪੈਸਿਆਂ ਨੂੰ ਉਹ ਹਵਾਲਾ ਚੈਨਲਾਂ ਰਾਹੀਂ ਨਵਪ੍ਰੀਤ ਨੂੰ ਵਾਪਸ ਭੇਜ ਦਿੰਦਾ ਸੀ।

Leave a Reply

Your email address will not be published. Required fields are marked *