ਐੱਚ1ਬੀ ਵੀਜ਼ਾ ਪ੍ਰਣਾਲੀ ‘ਚ ਬਦਲਾਅ ਲਈ ਸੰਸਦ ‘ਚ ਬਿੱਲ ਪੇਸ਼

ਵਾਸ਼ਿੰਗਟਨ (ਪੀਟੀਆਈ) : ਇਕ ਪ੍ਰਭਾਵਸ਼ਾਲੀ ਅਮਰੀਕੀ ਐੱਮਪੀ ਨੇ ਐੱਚ1ਬੀ ਵੀਜ਼ਾ ਪ੍ਰਣਾਲੀ ਵਿਚ ਬਦਲਾਅ ਕਰਨ ਅਤੇ ਘਰੇਲੂ ਕਾਮਿਆਂ ਨੂੰ ਨੌਕਰੀ ਤੋਂ ਕੱਢਣ ਤੋਂ ਰੋਕਣ ਲਈ ਪ੍ਰਤੀਨਿਧੀ ਸਭਾ ਵਿਚ ਇਕ ਬਿੱਲ ਪੇਸ਼ ਕੀਤਾ। ਅਲਬਾਮਾ ਤੋਂ ਐੱਮਪੀ ਮੋ ਬਰੁੱਕਸ ਨੇ ਵੀਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਵਿਚ ਇਹ ਬਿੱਲ ਪੇਸ਼ ਕੀਤਾ। ਅਮਰੀਕੀਆਂ ਨੂੰ ਪਹਿਲੇ ਨੌਕਰੀ ਸਬੰਧੀ ਇਸ ਬਿੱਲ ਵਿਚ ਇਹ ਵਿਵਸਥਾ ਹੈ ਕਿ ਜੇ ਮਾਲਕ ਨੇ ਹਾਲ ਹੀ ਵਿਚ ਆਪਣੇ ਅਮਰੀਕੀ ਕਰਮਚਾਰੀਆਂ ਨੂੰ ਛੁੱਟੀ ‘ਤੇ ਭੇਜਿਆ ਹੈ ਜਾਂ ਇਸ ਦੀ ਯੋਜਨਾ ਬਣਾਈ ਹੈ ਤਾਂ ਉਨ੍ਹਾਂ ਨੂੰ ਐੱਚ1ਬੀ ਵੀਜ਼ਾ ਧਾਰਕ ਵਿਦੇਸ਼ੀਆਂ ਦੀ ਨਿਯੁਕਤੀ ਦੀ ਇਜਾਜ਼ਤ ਹੋਵੇਗੀ। ਅਜਿਹੀ ਸਥਿਤੀ ਵਿਚ ਮਾਲਕ ਨੂੰ ਐੱਚ1ਬੀ ਵੀਜ਼ਾ ਧਾਰਕ ਨੂੰ ਅਮਰੀਕੀ ਕਾਮਿਆਂ ਤੋਂ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਇਹ ਵਿਵਸਥਾ ਇਸ ਲਈ ਕੀਤੀ ਗਈ ਹੈ ਜਿਸ ਨਾਲ ਕਿ ਬਹੁਤ ਜ਼ਰੂਰੀ ਹੋਣ ‘ਤੇ ਹੀ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਹੋਵੇ।

ਅਮਰੀਕੀਆਂ ਨੂੰ ਨੌਕਰੀ ਪਹਿਲੇ ਦੇਣ ਸਬੰਧੀ ਇਸ ਬਿੱਲ ਵਿਚ ਐੱਫ-1 ਓਪੀਟੀ ਪ੍ਰਰੋਗਰਾਮ (ਇੱਛੁਕ ਪ੍ਰਰਾਯੋਗਿਕ ਪ੍ਰਰੀਖਣ) ਵੀ ਮੁਲਤਵੀ ਕਰਨ ਦੀ ਵਿਵਸਥਾ ਹੈ। ਇਸ ਪ੍ਰਰੋਗਰਾਮ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਮਿਆਦ ਵਧਣ ਯੋਗ ਵਰਕਿੰਗ ਪਰਮਿਟ ਮਿਲਦਾ ਹੈ ਜਿਸ ਨਾਲ ਅਮਰੀਕੀ ਬੀਏ ਪਾਸ ਵਿਚਕਾਰ ਜਾਬ ਮਾਰਕੀਟ ਵਿਚ ਮੁਕਾਬਲੇਬਾਜ਼ੀ ਵੱਧਦੀ ਹੈ। ਬਿੱਲ ਵਿਚ ਵੱਖ-ਵੱਖ ਵੀਜ਼ਾ ਲਾਟਰੀ ਪ੍ਰਰੋਗਰਾਮ ਨੂੰ ਵੀ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ ਜੋ ਯੋਗਤਾ ਤੋਂ ਪਰੇ ਦੁਨੀਆ ਦੇ 50 ਹਜ਼ਾਰ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਕਰ ਕੇ ਅਮਰੀਕੀ ਹਿੱਤਾਂ ਨੂੰ ਪੂਰਾ ਕਰਨ ਵਿਚ ਅਸਫਲ ਹੋਇਆ ਹੈ। ਐੱਮਪੀ ਬਰੁੱਕਸ ਨੇ ਕਿਹਾ ਕਿ ਇਸ ਬਿੱਲ ਨਾਲ ਬਹੁਤ ਜ਼ਰੂਰੀ ਸੁਧਾਰ ਆਏਗਾ ਅਤੇ ਇਹ ਐੱਚ1ਬੀ ਵੀਜ਼ਾ ਪ੍ਰਰੋਗਰਾਮ ‘ਤੇ ਨਿਗਰਾਨੀ ਰੱਖੇਗਾ। ਇਸ ਦੇ ਮਾਧਿਅਮ ਨਾਲ ਇਹ ਨਿਸ਼ਚਿਤ ਕੀਤਾ ਜਾ ਸਕੇਗਾ ਕਿ ਅਮਰੀਕੀ ਕਾਮਿਆਂ ਨੂੰ ਆਪਣੇ ਹੀ ਦੇਸ਼ ਵਿਚ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

ਸਸਤੇ ਵਿਦੇਸ਼ੀ ਕਾਮਿਆਂ ਨੂੰ ਆਉਣ ਤੋਂ ਰੋਕੇਗਾ ਬਿੱਲ

ਬਰੁੱਕਸ ਨੇ ਕਿਹਾ ਕਿ ਇਹ ਸਸਤੇ ਵਿਦੇਸ਼ੀ ਕਾਮਿਆਂ ਨੂੰ ਆਉਣ ਤੋਂ ਰੋਕੇਗਾ ਕਿਉਂਕਿ ਬਿੱਲ ਤਹਿਤ ਐੱਚ1ਬੀ ਵੀਜ਼ੇ ‘ਤੇ ਨਿਯੁਕਤੀ ਕਰਨ ਵਾਲੇ ਮਾਲਕਾਂ ਨੂੰ ਵਿਦੇਸ਼ੀ ਕਰਮਚਾਰੀ ਨੂੰ ਘੱਟ ਤੋਂ ਘੱਟ 1,10,000 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਦਾ ਰੂਪ ਲੈ ਲੈਂਦਾ ਹੈ ਤਾਂ ਇਹ ਅਮਰੀਕੀ ਕਾਮਿਆਂ ਨੂੰ ਬਦਲਣ ਤੋਂ ਰੋਕੇਗਾ ਕਿਉਂਕਿ ਇਸ ਵਿਚ ਵਿਵਸਥਾ ਹੈ ਕਿ ਐੱਚ1ਬੀ ਤਹਿਤ ਕਾਮਿਆਂ ਦੀ ਨਿਯੁਕਤੀ ਕਰਨ ਦੀਆਂ ਇੱਛੁਕ ਕੰਪਨੀਆਂ ਘੱਟ ਤੋਂ ਘੱਟ ਦੋ ਸਾਲ ਤਕ ਅਮਰੀਕੀ ਕਾਮਿਆਂ ਨੂੰ ਬਿਨਾਂ ਕਾਰਨ ਨਹੀਂ ਕੱਢ ਸਕਣਗੀਆਂ।

Leave a Reply

Your email address will not be published. Required fields are marked *