ਕੋਵਿਡ-19 ਵੈਕਸੀਨ ਹਾਸਲ ਕਰਨ ਤੋਂ ਇੱਕ ਕਦਮ ਦੂਰ ਹੈ ਕੈਨੇਡਾ

ਓਟਵਾ, 2 ਅਕਤੂਬਰ (ਪੋਸਟ ਬਿਊਰੋ) : ਕੋਵਿਡ-19 ਨਾਲ ਸੰਘਰਸ਼ ਦੌਰਾਨ ਇੱਕ ਸਕਾਰਾਤਮਕ ਖਬਰ ਸਾਹਮਣੇ ਆਈ ਹੈ|
ਹੈਲਥ ਕੈਨੇਡਾ ਕੋਲ ਸਮਰੱਥ ਕੋਵਿਡ-19 ਵੈਕਸੀਨ ਦੀ ਮਨਜ਼ੂਰੀ ਲਈ ਪਹਿਲੀ ਰਸਮੀ ਅਰਜ਼ੀ ਆਈ ਹੈ| ਇਹ ਅਰਜ਼ੀ ਐਸਟਰਾ ਜ਼ੈਨੇਕਾ ਵੱਲੋਂ ਜਮ੍ਹਾਂ ਕਰਵਾਈ ਗਈ ਹੈ, ਜੋ ਕਿ ਯੂਨੀਵਰਸਿਟੀ ਆਫ ਆਕਸਫੋਰਡ ਨਾਲ ਰਲ ਕੇ ਇਹ ਵੈਕਸੀਨ ਤਿਆਰ ਕਰ ਰਹੀ ਹੈ| ਰਸਮੀ ਅਰਜ਼ੀ ਦੇਣ ਤੋਂ ਭਾਵ ਹੈ ਕਿ ਹੈਲਥ ਕੈਨੇਡਾ ਹੁਣ ਕਲੀਨਿਕਲ ਤੇ ਟੈਸਟਿੰਗ ਸਬੰਧੀ ਡਾਟੇ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਸਕਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਵਰਤੋਂ ਲਈ ਸੇਫ ਹੈ|
ਟਰੂਡੋ ਸਰਕਾਰ ਵੱਲੋਂ ਮਨਜ਼ੂਰੀ ਲਈ ਪ੍ਰਕਿਰਿਆ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਸਦਕਾ ਇਸ ਪ੍ਰਕਿਰਿਆ ਵਿੱਚ ਤੇਜ਼ੀ ਆ ਸਕੀ|

Leave a Reply

Your email address will not be published. Required fields are marked *