ਨਿੱਕੇ ਕਾਰੋਬਾਰਾਂ ਦੀ ਮਦਦ ਕਰਨ ਵਿੱਚ ਅਸਫਲ ਰਹੀ ਟਰੂਡੋ ਸਰਕਾਰ : ਪਿਏਰ ਪੌਲੀਐਵਰ

ਓਟਵਾ, 1 ਅਕਤੂਬਰ (ਪੋਸਟ ਬਿਊਰੋ) : ਕੰਜ਼ਰਵੇਟਿਵਾਂ ਦੇ ਫਾਇਨਾਂਸ ਲਈ ਸ਼ੈਡੋ ਮੰਤਰੀ ਪਿਏਰ ਪੌਲੀਐਵਰ ਤੇ ਸਮਾਲ ਬਿਜ਼ਨਸ ਐਂਡ ਵੈਸਟਰਨ ਇਕਨੌਮਿਕ ਡਿਵੈਲਪਮੈਂਟ ਲਈ ਸੈæਡੋ ਮੰਤਰੀ ਪੈਟ ਕੈਲੀ ਵੱਲੋਂ ਕੈਨੇਡਾ ਐਮਰਜੰਸੀ ਕਮਰਸ਼ੀਅਲ ਰੈਂਟ ਅਸਿਸਟੈਂਸ (ਸੀ ਈ ਸੀ ਆਰ ਏ) ਦੇ ਸਬੰਧ ਵਿੱਚ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਨਿੱਕੇ ਕਾਰੋਬਾਰਾਂ ਦੀ ਮਦਦ ਕਰਨ ਵਿੱਚ ਟਰੂਡੋ ਸਰਕਾਰ ਅਸਫਲ ਰਹੀ ਹੈ|
ਉਨ੍ਹਾਂ ਆਖਿਆ ਕਿ ਜਸਟਿਨ ਟਰੂਡੋ ਦਾ ਅਸਫਲ ਰੈਂਟ ਅਸਿਸਟੈਂਸ ਪ੍ਰੋਗਰਾਮ ਖਤਮ ਹੋ ਚੁੱਕਿਆ ਹੈ| ਲਿਬਰਲ ਸਰਕਾਰ ਕੋਲ ਸੈਕਿੰਡ ਵੇਵ ਦੇ ਮੱਦੇਨਜ਼ਰ ਨਿੱਕੇ ਕਾਰੋਬਾਰਾਂ ਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਮਦਦ ਲਈ ਕੋਈ ਪਲੈਨ ਨਹੀਂ ਹੈ| ਦੋਵਾਂ ਆਗੂਆਂ ਨੇ ਆਖਿਆ ਕਿ ਲਿਬਰਲਾਂ ਦਾ ਇਹ ਰੈਂਟ ਅਸਿਸਟੈਂਸ ਪ੍ਰੋਗਰਾਮ ਬਹੁਤ ਵੱਡੀ ਨਾਕਾਮੀ ਰਿਹਾ ਹੈ| ਕੈਨੇਡਾ ਵਿੱਚ ਮੌਜੂਦ 90 ਫੀ ਸਦੀ ਨਿੱਕੇ ਕਾਰੋਬਾਰਾਂ ਲਈ ਇਸ ਤਹਿਤ ਕੁੱਝ ਵੀ ਨਹੀਂ ਕੀਤਾ ਗਿਆ ਸਗੋਂ ਦੇਸ਼ ਭਰ ਵਿੱਚ ਕਾਰੋਬਾਰੀਆਂ ਵੱਲੋਂ ਇਸ ਦੀ ਨੁਕਤਾਚੀਨੀ ਜ਼ਰੂਰ ਕੀਤੀ ਗਈ| ਇਸ ਪ੍ਰੋਗਰਾਮ ਨਾਲ ਲੈਂਡਲੌਰਡਜ਼ ਦੀ ਨਹੀਂ ਸਗੋਂ ਨਿੱਕੇ ਕਾਰੋਬਾਰਾਂ ਦੀ ਮਦਦ ਹੋਣੀ ਚਾਹੀਦੀ ਸੀ|
ਉਨ੍ਹਾਂ ਅੱਗੇ ਆਖਿਆ ਕਿ ਕੈਨੇਡਾ ਦੀ ਆਰਥਿਕ ਰਿਕਵਰੀ ਕੈਨੇਡਾ ਵਿੱਚ ਨਿੱਕੇ ਕਾਰੋਬਾਰਾਂ ਦੀ ਸਫਲਤਾ ਨਾਲ ਜੁੜੀ ਹੋਈ ਹੈ| ਇਨ੍ਹਾਂ ਮਿਹਨਤਕਸ਼ ਤੇ ਆਪਣੇ ਕਾਰੋਬਾਰਾਂ ਦੀ ਮਦਦ ਕਰਨ ਵਾਲਿਆਂ ਦੀ ਮਦਦ ਸਦਕਾ ਹੀ ਅਸੀਂ ਅੱਜ ਹਾਲਾਤ ਬਦਲ ਸਕਦੇ ਹਾਂ| ਕਈ ਲੋਕਾਂ ਨੂੰ ਅਜਿਹੇ ਕਾਰੋਬਾਰਾਂ ਸਦਕਾ ਰੋਟੀ ਮਿਲ ਸਕਦੀ ਹੈ ਤੇ ਲਿਬਰਲ ਸਰਕਾਰ ਨੂੰ ਇਸ ਬਾਰੇ ਸੋਚਣਾ ਹੋਵੇਗਾ|
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਕੈਨੇਡਾ ਭਰ ਦੇ ਵਰਕਰਜ਼ ਤੇ ਕਾਰੋਬਾਰੀਆਂ ਲਈ ਕੰਜ਼ਰਵੇਟਿਵ ਹਮੇਸ਼ਾਂ ਤਿਆਰ ਹਨ| ਐਰਿਨ ਓਟੂਲ ਦੀ ਯੋਗ ਅਗਵਾਈ ਵਿੱਚ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਨੂੰ ਉਹ ਮਦਦ ਮਿਲੇ ਜਿਸਦੀ ਉਨ੍ਹਾਂ ਨੂੰ ਲੋੜ ਹੈ|

Leave a Reply

Your email address will not be published. Required fields are marked *