ਸਰਕਾਰ ਨੇ ਪੰਜਾਬ ਪੁਲਿਸ ਦੇ ਡੀਐੱਸਪੀ ਰੈਂਕ ਦੇ ਅੱਠ ਅਫ਼ਸਰਾਂ ਦਾ ਕੀਤਾ ਤਬਾਦਲਾ, ਪੜ੍ਹੋ ਪੂਰੀ ਸੂਚੀ
ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤ ਜਿਨ੍ਹਾਂ 54 ਡੀਐੱਸਪੀ ਰੈਂਕ ਦੇ ਅਫ਼ਸਰਾਂ ਨੂੰ ਇੱਧਰੋਂ-ਉੱਧਰ ਕੀਤਾ ਸੀ, ਉਨ੍ਹਾਂ ‘ਚੋਂ ਅੱਠ ਦਾ ਸ਼ਨਿਚਰਵਾਰ ਮੁੜ ਤੋਂ ਤਬਾਦਲਾ ਕਰ ਦਿੱਤਾ ਹੈ। ਰੁਪਿੰਦਰ ਕੌਰ ਨੂੰ ਡੀਐੱਸਪੀ ਖਰੜ -1 ਲਾਇਆ ਗਿਆ ਹੈ। ਦਿਲਪ੍ਰੀਤ ਸਿੰਘ ਏਸੀਪੀ ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਅਤੇ ਗੁਰਚਰਨ ਸਿੰਘ ਮੋਹਾਲੀ ਦੇ ਡੀਐੱਸਪੀ ਬਣੇ ਰਹਿਣਗੇ। ਦਲਜੀਤ ਸਿੰਘ ਵਿਰਕ ਨੂੰ ਡੀਐੱਸਪੀ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਫ਼ਿਰੋਜ਼ਪੁਰ ‘ਚ ਲਾਇਆ ਗਿਆ ਹੈ। ਬਰਜਿੰਦਰ ਸਿੰਘ ਨੂੰ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਹੋਮੀਸਾਈਡ ਐਂਡ ਫਾਰੈਂਸਿਕ ਤਰਨਤਾਰਨ ‘ਚ ਡੀਐੱਸਪੀ ਲਾਇਆ ਗਿਆ ਹੈ। ਸੁੱਚਾ ਸਿੰਘ ਨੂੰ ਤਰਨਤਾਰਨ ‘ਚ ਡੀਐੱਸਪੀ, ਗੁਰਪ੍ਰੀਤ ਸਿੰਘ ਡੀਐੱਸਪੀ ਮਾਨਸਾ ਤੇ ਹਰਜਿੰਦਰ ਸਿੰਘ ਨੂੰ ਡੀਐੱਸਪੀ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਕ੍ਰਾਈਮ ਅਗੇਂਸਟ ਵੂਮੈਨ ਮਾਨਸਾ ਲਾਇਆ ਗਿਆ ਹੈ।