ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਕਿਸਾਨ ਵਿੰਗ ਦੇ ਪ੍ਰਧਾਨ ਦੇ ਘਰ ਦਾ ਘਿਰਾਓ ਜਾਰੀ

ਪਾਇਲ, 3 ਅਕਤੂਬਰ :ਭਾਰਤੀ ਕਿਸਾਨ ਯੂਨੀਅਨ ਦਾ ਅੱਜ ਤੀਸਰੇ ਦਿਨ ਭਾਜਪਾ ਕਿਸਾਨ ਵਿੰਗ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੇ ਘਰ ਅੱਗੇ ਧਰਨਾ ਲਗਾਤਾਰ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਏਕੇ ਨੂੰ ਤੋੜਨ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹ ਰਾਜਨੀਤਿਕ ਪਾਰਟੀਆਂ ਵੋਟਾਂ ਕਰਕੇ ਹੀ ਆਪਣੀਆਂ ਸਰਗਰਮੀਆਂ ਕਰ ਰਹੀਆਂ ਹਨ, ਪਰ ਅੰਦਰੋਂ ਇਹ ਨੀਤੀਆਂ ਨਾਲ ਸਹਿਮਤ ਹਨ। ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਅੱਜ ਦੇ ਧਰਨੇ ਵਿੱਚ ਅੰਬਾਨੀ ਤੇ ਮੋਦੀ ਦੇ ਪੁਤਲਿਆਂ ‘ਤੇ ਜੁੱਤੀਆਂ ਦੇ ਹਾਰ ਵੀ ਪਾਏ ਗਏ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ,ਸੁਦਾਗਰ ਸਿੰਘ ਘੁਡਾਣੀ ਤੋਂ ਇਲਾਵਾ ਕੁਲਦੀਪ ਸਿੰਘ ਗਰੇਵਾਲ,ਰਵਨਦੀਪ ਸਿੰਘ ਘਲੋਟੀ,ਹਾਕਮ ਸਿੰਘ,ਗੁਰਮਿੰਦਰ ਸਿੰਘ ਕੂਹਲੀ,ਜਗਦੇਵ ਸਿੰਘ ਖੰਨਾ,ਕਰਤਾਰ ਸਿੰਘ ਟੀਐੱਸਯੂ,ਕੁਲਦੀਪ ਸਿੰਘ ਜਲ ਸਪਲਾਈ,ਲਖਵੀਰ ਸਿੰਘ,ਚਰਨਜੀਤ ਸਿੰਘ ਭੱਟੀਆਂ,ਸਿੰਕਦਰ ਸਿੰਘ ਸਮਰਾਲਾ,ਬਲਵੰਤ ਸਿੰਘ,ਜਸਵੀਰ ਸਿੰਘ ਬੱਬੂ,ਹਰਜਿੰਦਰ ਸਿੰਘ ਰਾਮਗੜ੍ਹ ਸਰਦਾਰਾਂ, ਦਵਿੰਦਰ ਸਿੰਘ ਪੰਧੇਰ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *