ਭਾਰਤੀ ਵਿਗਿਆਨੀਆਂ ਨੇ ਐਨ-95 ਮਾਸਕ ਨੂੰ ਲੈ ਕੇ ਕੀਤਾ ਨਵਾਂ ਦਾਅਵਾ, ISRO ਨੇ ਦਿੱਤਾ ਸੁਝਾਅ

ਨਵੀਂ ਦਿੱਲੀਇਸਰੋ ਸਮੇਤ ਹੋਰ ਖੋਜਕਰਤਾਵਾਂ ਮੁਤਾਬਕ, N-95 ਮਾਸਕ ਕੋਰੋਨਾਵਾਇਰਸ ਸੰਕਰਮਣ ਫੈਲਣ ਨੂੰ ਘਟਾਉਣ ਲਈ ਸਭ ਤੋਂ ਵਧ ਪ੍ਰਭਾਵਸ਼ਾਲੀ ਹੋ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ N-95 ਮਾਸਕ ਕਿਸੇ ਹੋਰ ਤਰ੍ਹਾਂ ਦੇ ਮਾਸਕ ਪਹਿਨਣ ਨਾਲੋਂ ਵਧੀਆ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਖੰਘ ਤੇ ਛਿੱਕ ਮਾਰਦੇ ਸਮੇਂ ਸਾਹ ਦੀ ਨਾਲੀ ਵਿੱਚੋਂ ਹਵਾ ਚ ਨਿਕਲਣ ਵਾਲੀਆਂ ਮਾਈਕ੍ਰੋ ਬੂੰਦਾਂ ਕੋਵਿਡ-19 ਵਰਗੀਆਂ ਬਿਮਾਰੀਆਂ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹਨ। ਇਸਰੋ ਤੋਂ ਪਦਮਨਾਭ ਪ੍ਰਸੰਨ ਸਿੰਨ੍ਹਾ ਤੇ ਕਰਨਾਟਕ ਦੇ ਸ਼੍ਰੀ ਜੈਦੇਵਾ ਇੰਸਟੀਚਿਊਟ ਆਫ ਕਾਰਡੀਓਵਸਕੁਲਰ ਸਾਇੰਸਜ਼ ਐਂਡ ਰਿਸਰਚ ਦੀ ਪ੍ਰਸੰਨ ਸਿੰਨ੍ਹਾ ਮੋਹਨ ਰਾਓ ਨੇ ਇਸ ਸਬੰਧੀ ਤਜਰਬੇ ਕੀਤੇ ਤੇ ਅਧਿਐਨ ਕੀਤਾ। ਇਹ ਅਧਿਐਨ ਫਿਡਿਕਸ ਆਫ਼ ਫਲੂਇਡਜ਼‘ ਜਰਨਲ ਵਿੱਚ ਪ੍ਰਕਾਸ਼ਤ ਹੋਇਆ ਹੈ।

ਅਧਿਐਨ ਨੇ ਪਾਇਆ ਗਿਆ ਕਿ ਐਨ-95 ਮਾਸਕ ਸੰਕਰਮਣ ਦੇ ਫੈਲਣ ਨੂੰ ਘਟਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਮਾਸਕ ਖੰਘ ਦੌਰਾਨ 0.1 ਤੋਂ 0.25 ਮੀਟਰ ਦੇ ਵਿਚਕਾਰ ਮੂੰਹ ਤੋਂ ਨਿੱਕੀਆਂ ਬੂੰਦਾਂ ਦੇ ਫੈਲਣ ਨੂੰ ਸੀਮਤ ਕਰਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਸਰਜੀਕਲ ਮਾਸਕ ਇਸ ਨੂੰ 0.5 ਤੋਂ 1.5 ਮੀਟਰ ਦੇ ਵਿਚਕਾਰ ਸੀਮਤ ਕਰਦਾ ਹੈ। ਸਿੰਨ੍ਹਾ ਨੇ ਕਿਹਾ, “ਤੈਅ ਦੂਰੀ ਉਹ ਚੀਜ਼ ਹੈਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਮਾਸਕ ਫੁੱਲਪਰੂਫ ਨਹੀਂ।

ਹਾਲਾਂਕਿਭਾਰਤ ਵਿੱਚ ਮਾਹਰ ਕਹਿੰਦੇ ਹਨ ਕਿ ਮੈਡੀਕਲ ਮਾਸਕ ਬੇਅਰਾਮੀ ਦਾ ਕਾਰਨ ਬਣ ਸਕਦੇ ਹਨ ਤੇ ਆਕਸੀਜਨ ਦੇ ਪੱਧਰਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਮੈਕਸ ਸੂਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਮਨੋਜ ਕੁਮਾਰ ਐਨ-95 ਮਾਸਕ ਤੇ ਸਰਜੀਕਲ ਮਾਸਕ ਦੇ ਲੰਮੇ ਸਮੇਂ ਦੇ ਸੰਭਾਵੀ ਪ੍ਰਭਾਵਾਂ ਬਾਰੇ ਕਹਿੰਦੇ ਹਨ, “ਮੈਡੀਕਲ ਫੇਸ ਮਾਸਕ ਜਿਵੇਂ KN 95 ਤੇ ਐਨ-95 ਆਕਸੀਜਨ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਨੂੰ ਛੇ ਘੰਟਿਆਂ ਤੋਂ ਵੱਧ ਸਮੇਂ ਲਈ ਨਹੀਂ ਵਰਤਣਾ ਚਾਹੀਦਾ।” ਦੱਸ ਦਈਏ ਕਿ KN-95 ਤੇ N-95 ਫੇਸ ਮਾਸਕ ਆਮ ਤੌਰ ਤੇ ਡਾਕਟਰਨਰਸਸਿਹਤ ਕਰਮੀ ਇਸਤੇਮਾਲ ਕਰਦੇ ਹਨ।

Leave a Reply

Your email address will not be published. Required fields are marked *