ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ

ਭਾਦਸੋਂ, 7 ਅਕਤੂਬਰ :ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲੀ ਅਕਤੂਬਰ ਤੋਂ ਚਹਿਲ ਵਿਖੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅਤੇ ਟੌਲ ਪਲਾਜ਼ਾ ‘ਤੇ ਧਰਨਾ ਜਾਰੀ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁੱਧੇਵਾਲ ਦੀ ਅਗਵਾਈ ’ਚ ਪੰਪ ਤੇ ਟੋਲ ਪਲਾਜ਼ੇ ਅੱਗੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਰਬਜੀਤ ਸਿੰਘ ਭੜੀ ,ਗੁਰਜੀਤ ਸਿੰਘ ਦਰਗਾਪੁਰ ,ਮਨਜਿੰਦਰ ਸਿੰਘ , ਨਛੱਤਰ ਸਿੰਘ ,ਚਹਿਲ ਜਗਤਾਰ ਸਿੰਘ ਰੰਨੋ, ਗੁਰਜੰਟ ਸਿੰਘ , ਪ੍ਰਧਾਨ ਬਲਜੀਤ ਸਿੰਘ ,ਸਤਨਾਮ ਸਿੰਘ ਘੁੰਡਰ, ਬਲਜੀਤ ਸਿੰਘ,ਆਮ ਆਦਮੀ ਪਾਰਟੀ ਦੇ ਆਗੂ ਜੱਸੀ ਸਿੰਘ ਸੋਹੀਆਂ ਵਾਲਾ, ਸੁਖਵਿੰਦਰ ਕੌਰ ਅਮਲੋਹ ,ਸਤਿਗੁਰ ਸਿੰਘ ਰਾਮਗੜ੍ਹ, ਦੀਪਾ ਰਾਮਗੜ੍ਹ, ਬਿਕਰਮਜੀਤ ਸਿੰਘ, ਚਰਨ ਸਿੰਘ ਪ੍ਰਧਾਨ ,ਨਾਜਰ ਸਿੰਘ, ਹਰਨੈਬ ਸਿੰਘ ਹਾਜ਼ਰ ਸਨ।

ਭਵਾਨੀਗੜ੍ਹ :ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿਤ ਟੌਲ ਪਲਾਜ਼ਾ ਮਾਝੀ ’ਤੇ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ, ਮੀਤ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਅਤੇ ਬੁੱਧ ਸਿੰਘ ਬਾਲਦ, ਅੰਗਰੇਜ ਸਿੰਘ, ਬਘੇਲ ਸਿੰਘ, ਗੁਰਲਾਲ ਸਿੰਘ, ਗੁਰਧਿਆਨ ਸਿੰਘ ਅਤੇ ਸੁਖਦੇਵ ਸਿੰਘ ਮਾਝਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋੋਂ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਅੱਜ ਸੱਤਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ। ਅੱਜ ਦੇ ਧਰਨੇ ਵਿੱਚ ਵੱਖ ਵੱਖ ਪਿੰਡਾਂ ਤੋੋਂ ਸ਼ਾਮਲ ਹੋੋਏ ਛੋਟੇ ਛੋਟੇ ਬੱਚਿਆਂ ਨੇ ਸਟੇਜ ’ਤੇ ਗੀਤ ਤੇ ਭਾਸ਼ਣਾਂ ਨਾਲ ਕਿਸਾਨਾਂ ਵਿੱਚ ਭਾਰੀ ਜੋਸ਼ ਭਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ , ਗੁਰਦੇਵ ਸਿੰਘ ਆਲੋਅਰਖ , ਕਰਮ ਚੰਦ ਪੰਨਵਾਂ , ਹਰਜੀਤ ਸਿੰਘ ਮਹਿਲਾ ਚੌਕ , ਰਘਵੀਰ ਸਿੰਘ ਘਰਾਂਚੋਂ , ਹਰਜਿੰਦਰ ਸਿੰਘ ਘਰਾਚੋਂ , ਕੁਲਵਿੰਦਰ ਸਿੰਘ ਲੱਡੀ , ਚਮਕੌਰ ਸਿੰਘ ਲੱਡੀ ਅਤੇ ਹਰੀ ਸਿੰਘ ਗੱਗੜਪੁਰ ਹਾਜ਼ਰ ਸਨ।

ਫਿਲੌਰ :ਇਥੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦੇ ਅੰਦੋਲਨ ਨੇ ਅੱਜ ਧਰਨੇ ਦੇ ਸੱਤਵੇਂ ਦਿਨ ਨਵਾਂ ਰੂਪ ਧਾਰ ਲਿਆ, ਜਿਸ ਤਹਿਤ ਇਨ੍ਹਾਂ ਕਿਸਾਨਾਂ ਨੇ ਸਤਲੁਜ ਦਰਿਆ ਦੇ ਨਾਲ ਹੀ ਪੈਂਦੇ ਲਾਢੂਵਾਲ ਟੌਲ ਪਲਾਜ਼ੇ ਨੂੰ ਪਰਚੀ ਮੁਕਤ ਕਰ ਦਿੱਤਾ। ਟੌਲ ਪ੍ਰਬੰਧਕਾਂ ਨੇ ਕੰਟਰੋਲ ਰੂਮ ਤੋਂ ਹੀ ਸਾਰੇ ਸਿਸਟਿਮ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਫਾਸਟੈਗ ਰਾਹੀਂ ਕੱਟੇ ਜਾਣ ਪੈਸੇ ਵੀ ਕੱਟਣੋ ਬੰਦ ਹੋ ਗਏ। ਰੇਲਵੇ ਸਟੇਸ਼ਨ ’ਤੇ ਇਕੱਠੇ ਹੋਏ ਕਿਸਾਨਾਂ ਨੇ ਜਦੋਂ ਟੌਲ ਪਲਾਜ਼ੇ ਵੱਲ ਕੂਚ ਕੀਤਾ ਤਾਂ ਸਾਰੇ ਬੂਥਾਂ ਕੋਲ ਜਾ ਕੇ ਵਾਹਨਾਂ ਨੂੰ ਸਿੱਧੇ ਲੰਘਾਉਣਾ ਆਰੰਭ ਕਰ ਦਿੱਤਾ। ਮੌਕੇ ’ਤੇ ਲੰਘ ਰਹੇ ਵਾਹਨ ਚਾਲਕਾਂ ਨੇ ਰਾਹਤ ਮਹਿਸੂਸ ਕੀਤੀ ਕਿਉਂਕਿ ਅਕਸਰ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲਗਦੀਆਂ ਰਹਿੰਦੀਆਂ ਹਨ। ਪਰਚੀ ਕੱਟਣੋ ਬੰਦ ਹੋਣ ਕਾਰਨ ਵਾਹਨਾਂ ਦੀ ਭੀੜ ਇਕ ਦਮ ਗਾਇਬ ਹੋ ਗਈ। ਮੁਜ਼ਹਾਰਕਾਰੀ ਕਿਸਾਨਾਂ ਨੇ ਕਿਸੇ ਵੀ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਬੂਥਾਂ ਵਿਚਕਾਰ ਬਚਦੀਆਂ ਥਾਵਾਂ ’ਤੇ ਬੈਠ ਗਏ। ਇਨ੍ਹਾਂ ਧਰਨਾਕਾਰੀਆਂ ’ਚ ਪਿੰਡ ਤਲਵਣ ਤੋਂ ਵੱਡੀ ਗਿਣਤੀ ’ਚ ਔਰਤਾਂ ਚਿੱਟੀਆਂ ਚੁੰਨੀਆਂ ਲੈ ਕੇ ਹਾਜ਼ਰ ਸਨ। ਇਸ ਦੌਰਾਨ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪੀਕਰ ਰਾਹੀਂ ਆਪਣੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਅੱਜ ਦੇ ਇਸ ਐਕਸ਼ਨ ਦੀ ਅਗਵਾਈ ਅਮਰੀਕ ਸਿੰਘ ਭਾਰ ਸਿੰਘ ਪੁਰ, ਜਸਵਿੰਦਰ ਸਿੰਘ ਢੇਸੀ, ਮਨਜੀਤ ਸਿੰਘ ਰਾਏ, ਪਰਗਟ ਸਿੰਘ ਸਰਹਾਲੀ, ਚਰਨਜੀਤ ਥੰਮੂਵਾਲ, ਕਮਲਜੀਤ ਸਿੰਘ, ਤੀਰਥ ਸਿੰਘ, ਕਸ਼ਮੀਰ ਸਿੰਘ ਜੰਡਿਆਲਾ, ਮਨਦੀਪ ਸਿੰਘ ਸਮਰਾ, ਤਰਲੋਕ ਸਿੰਘ ਭਗਿਆਣਾ, ਮਨੋਹਰ ਸਿੰਘ ਗਿੱਲ, ਨਿਰਮਲ ਆਧੀ, ਸਤਨਾਮ ਸਿੰਘ ਸਾਹਨੀ, ਸੰਤੋਖ ਸਿੰਘ ਬਿਲਗਾ ਕਰ ਰਹੇ ਸਨ।

Leave a Reply

Your email address will not be published.