ਹਾਥਰਸ ਕਾਂਡ ਬਾਰੇ ਉਰਦੂ ਦੇ ਸ਼ਾਇਰ ਮਜਾਜ਼ ਲਖਨਵੀ ਨੇ ਕਿਹਾ ਹੈ, ‘ਲੇ ਕੇ ਏਕ ਚੰਗੇਜ਼ ਕੇ ਹਾਥੋਂ ਸੇ ਖ਼ੰਜਰ ਤੋੜ ਦੂੰ’

ਚੰਡੀਗੜ੍ਹ, 7 ਅਕਤੂਬਰ :ਡਾ. ਅਸ਼ਵਨੀ ਕੁਮਾਰ ਨੇ ਹਾਥਰਸ ਕਾਂਡ ਬਾਰੇ ਦਿਲ ਨੂੰ ਛੂਹ ਲੈਣ ਵਾਲੇ ਵਿਚਾਰ ਦਿੱਤੇ ਹਨ, ਜੋ ਪੰਜਾਬੀ ਟ੍ਰਿਬਿਊਨ ਦੇ ਪਾਠਕਾਂ ਨਾਲ ਸਾਂਝੇ ਕਰਨੇ ਬਣਦੇ ਹਨ। ਉਨ੍ਹਾਂ ਕਿਹਾ ਹੈ ਕਿ ਜਦੋਂ ਮੁਨਸਿਫ਼ ਅਤੇ ਹੁਕਮਰਾਨ ਹੀ ਅਨਿਆਂ ’ਤੇ ਉਤਰ ਆਉਣ ਅਤੇ ਇਨਸਾਫ਼ ਦੇ ਦਰਵਾਜ਼ੇ ਬੰਦ ਹੋ ਜਾਣ, ਜਿਵੇਂ ਹਾਥਰਸ ਵਿਚ ਹੋਇਆ, ਤਦ ਜਨਤਾ ਦੇ ਸਾਹਮਣੇ ਕੀ ਬਦਲ ਰਹਿ ਜਾਂਦਾ ਹੈ। ਮਜਾਜ਼ ਲਖਨਵੀ ਵੱਲੋਂ ਜ਼ੁਲਮ ਖ਼ਿਲਾਫ਼ ਲਿਖੇ ਕੁਝ ਸ਼ੇਅਰ ਯਾਦ ਆ ਰਹੇ ਹਨ।

“ਲੇ ਕੇ ਏਕ ਚੰਗਜ਼ੇ ਕੇ ਹਾਥੋਂ ਸੇ ਖ਼ੰਜਰ ਤੋੜ ਦੂੰ,

ਤਾਜ ਪਰ ਉਸ ਕੇ ਦਮਕਤਾ ਹੈ ਜੋ ਪੱਥਰ ਤੋੜ ਦੂੰ,

ਕੋਈ ਤੋੜੇ ਯਾ ਨਾ ਤੋੜੇ ਮੈਂ ਹੀ ਬੜ ਕਰ ਤੋੜ ਦੂੰ,

ਏ-ਗ਼ਮ-ਏ-ਦਿਲ ਕਿਆ ਕਰੂੰ ਏ-ਵਹਿਸ਼ਤ-ਏ-ਦਿਲ ਕਿਆ ਕਰੂੰ”

ਇਸ ਰਚਨਾ ਵਿਚ ਜ਼ੁਲਮ ਦੇ ਖ਼ਿਲਾਫ਼ ਲੋਕਾਂ ਦੇ ਗੁੱਸੇ ਦਾ ਦਰਸ਼ਨ ਹੈ ਅਤੇ ਇਹ ਸੰਦੇਸ਼ ਵੀ ਹੈ ਕਿ ਆਪਣੇ ਹੱਕ ਅਤੇ ਇਨਸਾਫ ਦੀ ਲੜਾਈ ਵਿਚ ਲੋਕ ਲਾਚਾਰ ਨਹੀਂ ਹਨ। ਜਨਤਾ ਵਿੱਚ ਗੁੱਸਾ ਪੈਦਾ ਨਾ ਹੋਵੇ, ਨਿਆਂ ਦੀ ਜਿੱਤ ਹੋਵੇ ਅਤੇ ਕਾਨੂੰਨ ਦੀ ਰੱਖਿਆ ਹੋਵੇ। ਇਸ ਦੀ ਜ਼ਿੰਮੇਵਾਰੀ ਸਰਕਾਰ ’ਤੇ ਹੈ। ਤਲਤ ਮਹਿਮੂਦ ਅਤੇ ਜਗਜੀਤ ਸਿੰਘ ਨੇ ਮਜਾਜ਼ ਲਖਨਵੀ ਦੀ ਨਜ਼ਮ ਨੂੰ ਆਪਣੀ ਆਵਾਜ਼ ਦਿੱਤੀ ਹੈ।

Leave a Reply

Your email address will not be published. Required fields are marked *