ਪ੍ਰਾਈਵੇਟ ਰੇਲ ਗੱਡੀਆਂ ਤੇਜਸ 17 ਤੋਂ ਮੁੜ ਚਲਾਉਣ ਦਾ ਐਲਾਨ

ਨਵੀਂ ਦਿੱਲੀ, 7 ਅਕਤੂਬਰ :ਆਈਆਰਸੀਟੀਸੀ ਨੇ ਕਿਹਾ ਹੈ ਕਿ ਉਹ 17 ਅਕਤੂਬਰ ਤੋਂ ਪ੍ਰਾਈਵੇਟ ਤੇਜਸ ਰੇਲ ਗੱਡੀਆਂ ਚਲਾਉਣੀਆਂ ਸ਼ੁਰੂ ਕਰ ਰਹੀ ਹੈ। ਤੇਜਸ ਐਕਸਪ੍ਰੈਸ ਨੂੰ ਕਰੋਨਾਵਾਇਰਸ ਮਹਾਮਾਰੀ ਕਾਰਨ ਸੱਤ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਲਖਨਊ-ਨਵੀਂ ਦਿੱਲੀ ਅਤੇ ਅਹਿਮਦਾਬਾਦ-ਮੁੰਬਈ ਮਾਰਗਾਂ ‘ਤੇ ਇਨ੍ਹਾਂ ਰੇਲ ਗੱਡੀਆਂ ਦਾ ਸੰਚਾਲਨ 17 ਅਕਤੂਬਰ ਤੋਂ ਫਿਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਟਰੇਨ ਵਿਚਲੇ ਲੋਕਾਂ ਦਰਮਿਆਨ ਸੁਰੱਖਿਅਤ ਦੂਰੀ ਨੂੰ ਯਕੀਨੀ ਬਣਾਉਣ ਲਈ ਹਰੇਕ ਦੀ ਇਕ ਸੀਟ ਖਾਲੀ ਰੱਖੀ ਜਾਵੇਗੀ। ਰੇਲ ਗੱਡੀ ਵਿਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੇ ਸਰੀਰ ਦਾ ਤਾਪਮਾਨ ਚੈੱਕ ਕੀਤਾ ਕੀਤਾ ਜਾਵੇਗਾ। ਇਕ ਵਾਰ ਸੀਟ ਬੈਠਣ ਤੋਂ ਬਾਅਦ ਯਾਤਰੀਆਂ ਨੂੰ ਸੀਟਾਂ ਬਦਲਣ ਦੀ ਆਗਿਆ ਨਹੀਂ ਹੋਵੇਗੀ। ਆਈਆਰਸੀਟੀਸੀ ਨੇ ਕਿਹਾ ਕਿ ਕੋਵਿਡ -19 ਬਚਾਅ ਕਿੱਟ ਸਾਰੇ ਯਾਤਰੀਆਂ ਨੂੰ ਮੁਹੱਈਆ ਕਰਵਾਈ ਜਾਏਗੀ। ਕਿੱਟ ਵਿਚ ਹੈਂਡ ਸੈਨੀਟਾਈਜ਼ਰ, ਮਾਸਕ, ਫੇਸ ਸ਼ੀਲਡ ਅਤੇ ਦਸਤਾਨੇ ਹੋਣਗੇ। ਰੇਲ ਦੇ ਸਾਰੇ ਕੋਚ ਨਿਯਮਤ ਤੌਰ ‘ਤੇ ਸਾਫ਼ ਕੀਤੇ ਜਾਣਗੇ।

Leave a Reply

Your email address will not be published.