ਤਿੰਨ ਵਿਗਿਆਨੀਆਂ ਨੂੰ ਫਿਜ਼ਿਕਸ ਦਾ ਨੋਬੇਲ

ਸਟਾਕਹੋਮ:ਸਾਲ 2020 ਦਾ ਫਿਜ਼ਿਕਸ ਲਈ ਨੋਬੇਲ ਪੁਰਸਕਾਰ ਰੌਜਰ ਪੈਨਰੋਜ਼, ਰਾਈਨਹਾਰਡ ਗੈਂਜ਼ੇਲ ਅਤੇ ਐਂਡ੍ਰਿਆ ਗ਼ੇਜ਼ ਨੂੰ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਰੌਜਰ ਪੈਨਰੋਜ਼ ਨੂੰ ਇਹ ਐਵਾਰਡ ਬਲੈਕ ਹੋਲ ਦੀ ਖੋਜ ਕਰਨ ਲਈ ਜਦਕਿ ਰਾਈਨਹਾਰਡ ਗੈਂਜ਼ੇਲ ਤੇ ਐਂਡ੍ਰਿਆ ਗੇਜ਼ ਨੂੰ ਇਹ ਐਵਾਰਡ ਸਾਡੀ ਆਕਾਸ਼ ਗੰਗਾ ਦੇ ਕੇਂਦਰ ’ਚ ‘ਸੁਪਰਮੈਸਿਵ ਕੰਪੈਕਟ ਆਬਜੈਕਟ’ ਦੀ ਖੋਜ ਕਰਨ ਬਦਲੇ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਫਿਜ਼ਿਕਸ ਦਾ ਨੋਬੇਲ ਸਬੰਧਤ ਵਿਸ਼ਿਆਂ ’ਤੇ ਕੰਮ ਕਰਨ ਵਾਲੇ ਇੱਕ ਤੋਂ ਵੱਧ ਸਾਇੰਸਦਾਨਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਪਿਛਲੇ ਸਾਲ ਬ੍ਰਹਿਮੰਡ ਦੇ ਰਹੱਸ ਸਾਹਮਣੇ ਲਿਆਉਣ ਦਾ ਸਿਧਾਂਤਕ ਕੰਮ ਕਰਨ ਵਾਲੇ ਜੇਮਜ਼ ਪੀਬਲਜ਼ ਅਤੇ ਸੌਰ ਮੰਡਲ ਦੇ ਬਾਹਰ ਇੱਕ ਹੋਰ ਗ੍ਰਹਿ ਲੱਭਣ ਵਾਲੇ ਸਵਿਸ ਪੁਲਾੜ ਵਿਗਿਆਨੀ ਮਾਈਕਲ ਮੇਅਰ ਤੇ ਡਿਜੀਅਰ ਕੁਲੋਜ਼ ਨੂੰ ਸਾਂਝੇ ਤੌਰ ’ਤੇ ਫਿਜ਼ਿਕਸ ਦਾ ਨੋਬਲ ਦਿੱਤਾ ਗਿਆ ਸੀ।

Leave a Reply

Your email address will not be published.