ਢਾਹਾਂ ਪ੍ਰਾਈਜ਼ ਵੱਲੋਂ ਸਾਹਿੱਤ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ 2020 ਦੇ ਜੇਤੂਆਂ ਦੇ ਨਾਂਵਾਂ ਦਾ ਐਲਾਨ

ਵੈਨਕੂਵਰ, 7 ਅਕਤੂਬਰ (ਪੋਸਟ ਬਿਊਰੋ) : ਪੰਜਾਬੀ ਲਿਟਰੇਚਰ ਲਈ ਢਾਹਾਂ ਪ੍ਰਾਈਜ਼ ਵੱਲੋਂ ਸਾਹਿੱਤ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ 2020 ਦੇ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ| ਢਾਹਾਂ ਪ੍ਰਾਈਜ਼ ਵੱਲੋਂ ਗਲੋਬਲ ਪੱਧਰ ਉੱਤੇ ਪੰਜਾਬੀ ਲਿਟਰੇਚਰ ਨੂੰ ਹੱਲਾਸੇਰੀ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ| ਇਸ ਤਹਿਤ ਗੁਰਮੁਖੀ ਜਾਂ ਸ਼ਾਹਮੁਖੀ ਗਲਪ ਰਚਨਾਵਾਂ ਨੂੰ 25,000 ਡਾਲਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ| ਇਸ ਦੇ ਨਾਲ ਹੀ ਦੋ ਹੋਰ ਫਾਇਨਲਿਸਟਸ ਨੂੰ 10,000 ਕੈਨੇਡੀਅਨ ਡਾਲਰ ਦੇ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ|
ਪੰਜਾਬੀ ਸਾਹਿਤ ਦੇ ਖੇਤਰ ਵਿੱਚ 2020 ਵਿੱਚ ਢਾਹਾਂ ਪ੍ਰਾਈਜ਼ ਦੇ ਜੇਤੂਆਂ ਤੇ ਫਾਇਨਲਿਸਟਸ ਦੇ ਨਾਂ ਹੇਠ ਲਿਖੇ ਅਨੁਸਾਰ ਹਨ :
• ਜੇਤੂ : 25,000 ਡਾਲਰ
ਜਨਾਨੀ ਪੌਦ, ਕੇਸਰਾ ਰਾਮ (ਸਿਰਸਾ, ਹਰਿਆਣਾ, ਭਾਰਤ) ਵੱਲੋਂ ਰਚਿਤ ਮਿੰਨੀ ਕਹਾਣੀਆਂ
• ਫਾਇਨਲਿਸਟ : 10,000 ਡਾਲਰ :ਸ਼ਾਹਮੁਖੀ ਰਚਨਾ
ਪਾਣੀ ਦੀ ਕੰਧ, ਜੁæਬੈਰ ਅਹਿਮਦ (ਲਾਹੌਰ, ਪੰਜਾਬ, ਪਾਕਿਸਤਾਨ) ਵੱਲੋਂ ਰਚਿਤ ਮਿੰਨੀ ਕਹਾਣੀਆਂ
• ਫਾਇਨਲਿਸਟ : 10,000 ਡਾਲਰ : ਗੁਰਮੁਖੀ ਰਚਨਾ
ਆਦਮ ਗ੍ਰਹਿਣ : ਹਰਕੀਰਤ ਕੌਰ ਚਾਹਲ (ਚਿੱਲੀਵੈਕ, ਬੀਸੀ, ਕੈਨੇਡਾ) ਵੱਲੋਂ ਰਚਿਤ ਨਾਵਲ
ਬਾਰਜ ਐਸ ਢਾਹਾਂ ਨੇ ਦੱਸਿਆ ਕਿ ਇਨ੍ਹਾਂ ਢਾਹਾਂ ਐਵਾਰਡ ਜੇਤੂ ਪੁਸਤਕਾਂ ਵਿੱਚ ਯਾਦਾਂ, ਘਾਟਾ, ਦਰਦ, ਹਿੰਸਾ ਦੇ ਜ਼ਖ਼ਮ ਤੋਂ ਇਲਾਵਾ ਆਸ ਤੇ ਮਰਹਮ ਦੇ ਸਫਰ ਦੀਆਂ ਕਹਾਣੀਆਂ ਨੂੰ ਛੋਹਿਆ ਗਿਆ ਹੈ| ਇਸ ਉਪਰਾਲੇ ਤਹਿਤ ਹਰਕੀਰਤ ਕੌਰ ਚਾਹਲ ਦੇ ਬੇਹੱਦ ਖੂਬਸੂਰਤ ਨਾਵਲ ਨੂੰ ਐਵਾਰਡ ਦੇ ਕੇ ਇੱਕ ਤਰ੍ਹਾਂ ਇਤਿਹਾਸ ਸਿਰਜਿਆ ਗਿਆ ਹੈ|
ਕੋਵਿਡ-19 ਮਹਾਂਮਾਰੀ ਕਾਰਨ ਮਾਰਚ ਦੇ ਅਖੀਰ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸਕੂਲ ਬੰਦ ਹੋ ਜਾਣ ਕਾਰਨ ਢਾਹਾਂ ਯੂਥ ਐਵਾਰਡ ਕ੍ਰੀਏਟਿਵ ਰਾਈਟਿੰਗ ਮੁਕਾਬਲਾ 2020 ਰੱਦ ਕਰ ਦਿੱਤਾ ਗਿਆ ਸੀ| ਪਰ ਇਹ ਮੁਕਾਬਲਾ 2021 ਵਿੱਚ ਬ੍ਰਿਟਿਸ਼ ਕੋਲੰਬੀਆ ਦੇ 11ਵੀਂ ਤੇ 12ਵੀਂ ਦੇ ਹਾਈ ਸਕੂਲ ਵਿਦਿਆਰਥੀਆਂ ਲਈ ਉਨ੍ਹਾਂ ਵੱਲੋਂ ਪੰਜਾਬੀ ਤੇ ਇੰਗਲਿਸ਼ ਵਿੱਚ ਲਿਖੀਆਂ ਰਚਨਾਵਾਂ ਲਈ ਕਰਵਾਇਆ ਜਾਵੇਗਾ|

Leave a Reply

Your email address will not be published.