ਜ਼ਬਰਦਸਤ ਕਾਰ ਹਾਦਸੇ ਵਿੱਚ ਚਾਰ ਜ਼ਖ਼ਮੀ

ਓਨਟਾਰੀਓ, 7 ਅਕਤੂਬਰ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਕਾਲਜ ਸਟਰੀਟ ਤੇ ਲੈਂਸਡਾਊਨ ਐਵਨਿਊ ਉੱਤੇ ਹੋਏ ਜ਼ਬਰਦਸਤ ਕਾਰ ਹਾਦਸੇ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ|

ਕਾਲੇ ਰੰਗ ਦੀ ਪੌਰਸਾ ਪਨੈਮਰਾ ਵਿੱਚ 16 ਸਾਲ ਤੋਂ ਘੱਟ ਉਮਰ ਦੇ ਟੀਨੇਜਰ ਸਵਾਰ ਸਨ ਤੇ ਸਾਰੇ ਹੀ ਮਸਤੀ ਕਰਨ ਨਿਕਲੇ ਹੋਏ ਸਨ| ਸਵੇਰੇ 3:00 ਵਜੇ ਇਹ ਤੇਜ਼ ਰਫਤਾਰ ਗੱਡੀ ਇੱਕ ਪੋਲ ਨਾਲ ਟਕਰਾ ਗਈ ਤੇ ਦੋ ਹਿੱਸਿਆਂ ਵਿੱਚ ਟੁੱਟ ਗਈ|
ਕਾਰ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ| ਇੱਕ ਗੱਡੀ ਨੂੰ ਬਿਨਾ ਲਾਇਸੰਸ ਤੋਂ ਚਲਾ ਰਹੇ 13 ਸਾਲਾ ਲੜਕੇ ਦੀ ਲੱਤ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ|

Leave a Reply

Your email address will not be published. Required fields are marked *