ਕੋਰੋਨਾ ਮਰੀਜ਼ਾਂ ਦੀ ਗਿਣਤੀ 2.43 ਕਰੋੜ ਤੱਕ ਪਹੁੰਚੀ, 8 ਲੱਖ ਤੋਂ ਵੀ ਵੱਧ ਮੌਤਾਂ

ਸਾਰੀ ਦੁਨੀਆ ਕੋਰੋਨਾ ਤੋਂ ਪ੍ਰੇਸ਼ਾਨ ਹੈ। ਹਰ ਰੋਜ਼ ਕੋਰੋਨਾ ਦੇ ਦੋ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਦੁਨੀਆ ਭਰ ਵਿੱਚ 2.43 ਕਰੋੜ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਅੱਠ ਲੱਖ 28 ਹਜ਼ਾਰ (3.40%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ 68 ਲੱਖ (69%) ਨੂੰ ਪਾਰ ਕਰ ਗਈ ਹੈ। ਹਾਲਾਂਕਿ ਵਿਸ਼ਵ ਭਰ ਵਿੱਚ ਅਜੇ ਵੀ 66 ਲੱਖ ਐਕਟਿਵ ਕੇਸ (27%) ਹਨ। ਪਿਛਲੇ 24 ਘੰਟਿਆਂ ਵਿੱਚ 2.71 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ 6308 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।

ਵਰਲਡੋਮੀਟਰ ਮੁਤਾਬਕ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਦੇਸ਼ਾਂ ਦੀ ਸੂਚੀ ਅਮਰੀਕਾ ‘ਚ ਪਹਿਲੇ ਸਥਾਨ ‘ਤੇ ਹੈ। ਇੱਥੇ ਹੁਣ 60 ਲੱਖ ਤੋਂ ਵੱਧ ਲੋਕ ਸੰਕਰਮਣ ਦਾ ਸ਼ਿਕਾਰ ਹੋ ਚੁਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਆਏ ਅਤੇ 1275 ਵਿਅਕਤੀਆਂ ਦੀ ਮੌਤ ਹੋਈ ਹੈ। ਬ੍ਰਾਜ਼ੀਲ ਵਿੱਚ 24 ਘੰਟੇ ‘ਚੋਂ 47 ਹਜ਼ਾਰ ਮਾਮਲੇ ਆਏ ਹਨ। ਵਿਸ਼ਵ ਵਿੱਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ ‘ਚ ਆ ਰਹੇ ਹਨ।

ਯੂਐਸ: ਕੇਸ- 5,999,579,ਮੌਤਾਂ – 183,639

ਬ੍ਰਾਜ਼ੀਲ: ਕੇਸ- 3,722,004, ਮੌਤਾਂ – 117,756

ਭਾਰਤ: ਕੇਸ- 3,307,749, ਮੌਤਾਂ – 60,629

ਰਸ਼ੀਆ: ਕੇਸ- 970,865, ਮੌਤਾਂ – 16,683

ਸਾਊਥ ਅਫਰੀਕਾ: ਕੇਸ- 615,701, ਮੌਤਾਂ – 13,502

ਪੇਰੂ : ਕੇਸ- 613,378, ਮੌਤਾਂ – 28,124

ਕੋਲੰਬੀਆ: ਕੇਸ- 572,270, ਮੌਤਾਂ – 18,184

ਮੈਕਸਿਕੋ: ਕੇਸ- 568,621, ਮੌਤਾਂ – 61,450

ਸਪੇਨ: ਕੇਸ- 426,818, ਮੌਤਾਂ – 28,971

ਚਿਲੀ: ਕੇਸ- 402,365, ਮੌਤਾਂ – 10,990

Leave a Reply

Your email address will not be published. Required fields are marked *