ਸਰਕਾਰ ਦੇ ਮੁਖੀ ਵਜੋਂ 20ਵੇਂ ਵਰ੍ਹੇ ’ਚ ਦਾਖ਼ਲ ਹੋਏ ਮੋਦੀ ਨੂੰ ਵਧਾਈਆਂ

ਨਵੀਂ ਦਿੱਲੀ, 7 ਅਕਤੂਬਰ :ਭਾਜਪਾ ਆਗੂਆਂ ਨੇ ਲੋਕਤੰਤਰ ਢੰਗ ਨਾਲ ਚੁਣੀ ਗਈ ਸਰਕਾਰ ਦੇ ਮੁਖੀ ਵਜੋਂ ਲਗਾਤਾਰ 20ਵੇਂ ਵਰ੍ਹੇ ਵਿੱਚ ਦਾਖ਼ਲ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਊਨ੍ਹਾਂ ਦੀ ਲੀਡਰਸ਼ਿਪ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਸਰਕਾਰ ਦੇ ਮੁਖੀ ਵਜੋਂ ਇਨ੍ਹਾਂ 19 ਵਰ੍ਹਿਆਂ ਵਿੱਚ ਕਰੀਬ 13 ਵਰ੍ਹੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵੀ ਸ਼ਾਮਲ ਹਨ। ਕੇਂਦਰੀ ਕੈਬਨਿਟ ਦੇ ਮੈਂਬਰਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਕਿ 7 ਅਕਤੂਬਰ 2001, ਜਿਸ ਦਿਨ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਭਾਰਤੀ ਰਾਜਨੀਤੀ ਦੇ ਇਤਿਹਾਸ ਵਿੱਚ ‘ਮੀਲਪੱਥਰ’ ਹੈ। ਊਨ੍ਹਾਂ ਟਵਿੱਟਰ ’ਤੇ ਕਿਹਾ ਕਿ ਊਦੋਂ ਤੋਂ ਹੀ ਮੋਦੀ ਨੂੰ ਵੱਡੀਆਂ ਜਿੱਤਾਂ ਮਿਲ ਰਹੀਆਂ ਹਨ ਅਤੇ ਊਨ੍ਹਾਂ ਦੀ ਪ੍ਰਸਿਧੀ ਵਧਦੀ ਗਈ ਹੈ। ਪਾਰਟੀ ਨੇ ਮੋਦੀ ਦੇ 19 ਵਰ੍ਹਿਆਂ ਦੇ ਸਰਕਾਰ ਦੇ ਮੁਖੀ ਵਜੋਂ ਕਾਰਜਕਾਲ ਦੀਆਂ ਅਹਿਮ ਸਕੀਮਾਂ ਦਾ ਜ਼ਿਕਰ ਵੀ ਕੀਤਾ। ਕੇਂਦਰੀ ਮੰਤਰੀਆਂ ਹਰਦੀਪ ਸਿੰਘ ਪੁਰੀ, ਪ੍ਰਕਾਸ਼ ਜਾਵੜੇਕਰ ਅਤੇ ਗੁਜਰਾਤ ਸਰਕਾਰ ਦੇ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ।

Leave a Reply

Your email address will not be published.