ਕੋਵਿਡ-19: ਲਾਗ ਤੋਂ ਊੱਭਰੇ 85 ਫ਼ੀਸਦ ਤੋਂ ਵੱਧ ਲੋਕ

ਨਵੀਂ ਦਿੱਲੀ, 7 ਅਕਤੂਬਰ

ਕੋਵਿਡ-19 ਲਾਗ ਤੋਂ ਊਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਸਰਗਰਮ ਕੇਸਾਂ ਨਾਲੋਂ 48 ਲੱਖ ਤੋਂ ਵਧ ਗਈ ਹੈ, ਜਿਸ ਨਾਲ ਠੀਕ ਹੋਣ ਵਾਲੇ ਕੇਸਾਂ ਦੀ ਦਰ 85 ਫ਼ੀਸਦ ਤੋਂ ਵੱਧ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਕਰੋਨਾਵਾਇਰਸ ਦੇ 57.50 ਲੱਖ ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਜੋ ਕਿ ਸਰਗਰਮ ਕੇਸਾਂ ਦਾ 6.32 ਗੁਣਾ ਹੈ। ਊਨ੍ਹਾਂ ਕਿਹਾ ਕਿ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਸਰਗਰਮ ਕੇਸਾਂ ਅਤੇ ਠੀਕ ਹੋਏ ਕੇਸਾਂ ਵਿਚਾਲੇ ਪਾੜਾ ਵਧਿਆ ਹੈ। ਮੰਤਰਾਲੇ ਨੇ ਬਿਆਨ ਰਾਹੀਂ ਦੱਸਿਆ, ‘‘ਅੱਜ ਕੌਮੀ ਸਿਹਤਯਾਬੀ ਦਰ 85 ਫ਼ੀਸਦ ਤੋਂ ਵਧ ਗਈ ਹੈ, ਜੋ ਕਿ ਪਿਛਲੇ ਹਫ਼ਤੇ ਤੋਂ ਲਗਾਤਾਰ ਲਾਗ ਤੋਂ ਊਭਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਤੰਦਰੁਸਤ ਹੋਣ ਵਾਲੇ ਕੇਸਾਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਵਧ ਗਈ ਹੈ।’’ ਪਿਛਲੇ 24 ਘੰਟਿਆਂ ਵਿੱਚ 82,203 ਲੋਕ ਸਿਹਤਯਾਬ ਹੋਏ ਹਨ ਅਤੇ ਕੁੱਲ ਠੀਕ ਹੋਏ ਲੋਕਾਂ ਦੀ ਗਿਣਤੀ ਸਰਗਰਮ ਕੇਸਾਂ ਨਾਲੋਂ 48 ਲੱਖ ਤੋਂ ਜ਼ਿਆਦਾ ਵਧ ਗਈ ਹੈ। ਮੰਤਰਾਲੇ ਅਨੁਸਾਰ ਸੱਜਰੇ ਠੀਕ ਹੋਏ ਕੇਸਾਂ ਵਿੱਚ ਸਭ ਤੋਂ ਵੱਧ 10 ਸੂਬਿਆਂ- ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕੇਰਲਾ, ਊੱਤਰ ਪ੍ਰਦੇਸ਼ਾ, ਊੜੀਸ਼ਾ, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਦਿੱਲੀ ਤੋਂ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 17 ਹਜ਼ਾਰ ਤੋਂ ਵੱਧ ਅਤੇ ਕਰਨਾਟਕ ਤੋਂ 10 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋਏ ਹਨ।

ਸਿਹਤ ਮੰਤਰੀ ਹਰਸ਼ ਵਰਧਨ ਨੇ ਅੱਜ ਕਿਹਾ ਕਿ ਭਾਰਤ ਦੀ ਵਧ ਰਹੀ ਤੰਦਰੁਸਤੀ ਦਰ ਅਤੇ ਘਟ ਰਹੇ ਸਰਗਰਮ ਕੇਸਾਂ ਤੋਂ ਕੇਂਦਰ ਦੀ ਅਗਵਾਈ ਵਾਲੀ ਕੋਵਿਡ-19 ਕੰਟੇਨਮੈਂਟ ਰਣਨੀਤੀ ਦੀ ਸਫ਼ਲਤਾ ਸਾਬਤ ਹੁੰਦੀ ਹੈ। ਊਨ੍ਹਾਂ ਕਿਹਾ ਕਿ ਦੇਸ਼ ਦੀ ਟੈਸਟਿੰਗ ਸਮਰੱਥਾ ਵਧਾਏ ਜਾਣ ਨਾਲ ਹੁਣ ਤੱਕ ਕੁੱਲ ਅੱਠ ਕਰੋੜ ਤੋਂ ਵੱਧ ਟੈਸਟ ਕੀਤਾ ਜਾ ਚੁੱਕੇ ਹਨ। ਊਨ੍ਹਾਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦੇ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
-ਪੀਟੀਆਈ

ਭਾਰਤ ਵਿੱਚ ਕਰੋਨਾ ਨੇ 986 ਹੋਰ ਜਾਨਾਂ ਲਈਆਂ

ਭਾਰਤ ਵਿੱਚ ਕਰੋਨਾਵਾਇਰਸ ਦੇ ਪਿਛਲੇ 24 ਘੰਟਿਆਂ ਦੌਰਾਨ 72,049 ਨਵੇਂ ਕੇਸ ਆਊਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 67,57,131 ’ਤੇ ਪੁੱਜ ਗਈ ਹੈ। ਦੇਸ਼ ਵਿੱਚ ਲੰਘੇ ਇੱਕ ਦਿਨ ਦੌਰਾਨ ਕਰੋਨਾ ਨਾਲ 986 ਸੱਜਰੀਆਂ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,04,555 ਹੋ ਗਈ ਹੈ। ਮੌਤ ਦਰ ਘਟ ਕੇ 1.55 ਫੀਸਦ ਹੋ ਗਈ ਹੈ। ਦੇਸ਼ ਵਿੱਚ ਲਾਗ ਤੋਂ ਊਭਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 56,44,693 ਹੋ ਗਈ ਹੈ ਜਦਕਿ 9,07,883 ਸਰਗਰਮ ਕੇਸ ਹਨ, ਜੋ ਕਿ ਕੁੱਲ ਕੇਸਾਂ ਦਾ 13.44 ਫੀਸਦ ਬਣਦਾ ਹੈ। ਸੱਜਰੀਆਂ ਮੌਤਾਂ ’ਚੋਂ ਸਭ ਤੋਂ ਵੱਧ 370 ਮਹਾਰਾਸ਼ਟਰ ’ਚ, 91 ਕਰਟਾਨਕ ਵਿਚ, 71 ਤਾਮਿਲਨਾਡੂ ’ਚ, 63 ਪੱਛਮੀ ਬੰਗਾਲ ਵਿੱਚ, 61 ਊੱਤਰ ਪ੍ਰਦੇਸ਼ ਵਿੱਚ ਅਤੇ 39 ਦਿੱਲੀ ਵਿੱਚ ਹੋਈਆਂ ਹਨ।

Leave a Reply

Your email address will not be published. Required fields are marked *