2021 ਦੇ ਅੰਤ ਤੱਕ ਕੈਨੇਡਾ ਵਿੱਚ ਬੈਨ ਹੋ ਜਾਵੇਗੀ ਇਕਹਿਰੀ ਵਰਤੋਂ ਵਾਲੀ ਪਲਾਸਟਿਕ

ਓਟਵਾ, 7 ਅਕਤੂਬਰ (ਪੋਸਟ ਬਿਊਰੋ) : ਐਨਵਾਇਰਮੈਂਟ ਮੰਤਰੀ ਜੌਨਾਥਨ ਵਿਲਕਿੰਸਨ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਪਲਾਸਟਿਕਸ ਉੱਤੇ ਲਾਈਆਂ ਜਾਣ ਵਾਲੀਆਂ ਨਵੀਆਂ ਪਾਬੰਦੀਆਂ ਤਹਿਤ ਉਹ ਇਕਹਿਰੀ ਵਰਤੋਂ ਵਾਲਾ ਪਲਾਸਟਿਕ ਦਾ ਸਮਾਨ ਆਵੇਗਾ ਜਿਸਨੂੰ ਆਸਾਨੀ ਨਾਲ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਤੇ ਜਿਸ ਦੇ ਐਨਵਾਇਰਮੈਂਟਲੀ ਫਰੈਂਡਲੀ ਬਦਲ ਪਹਿਲਾਂ ਤੋਂ ਹੀ ਮੌਜੂਦ ਹਨ|
ਇਸ ਤੋਂ ਭਾਵ ਹੈ ਕਿ ਅਗਲੇ ਸਾਲ ਦੇ ਅੰਤ ਤੱਕ ਪਲਾਸਟਿਕ ਸਟਰਾਅਜ਼, ਸਟਰ ਸਟਿੱਕਸ, ਕੈਰੀ ਆਊਟ ਬੈਗਜ਼, ਕਟਲਰੀ, ਡਿਸ਼ਿਜ਼, ਟੇਕਆਊਟ ਕੰਟੇਨਰਜ਼, ਕੈਨਜ਼ ਤੇ ਬਾਟਲਜ਼ ਲਈ ਛੇ ਪੈਕ ਵਾਲੇ ਰਿੰਗਜ਼ ਆਦਿ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ| ਵਿਲਕਿੰਸਨ ਨੇ ਆਖਿਆ ਕਿ ਇਸ ਲਿਸਟ ਵਿੱਚ ਜਿਹੜੀਆਂ ਚੀਜ਼ਾਂ ਸ਼ਾਮਲ ਨਹੀਂ ਹਨ, ਜਿਵੇਂ ਕਿ ਪਲਾਸਟਿਕ ਬਾਟਲਜ਼ ਆਦਿ ਲਈ ਨਵੇਂ ਮਾਪਦੰਡ ਲਿਆਂਦੇ ਜਾਣਗੇ|
ਉਨ੍ਹਾਂ ਆਖਿਆ ਕਿ ਪਲਾਸਟਿਕ ਦੀਆਂ ਵਸਤਾਂ ਨੂੰ ਜਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਉਸ ਲਈ ਵੀ ਮਾਪਦੰਡ ਬਦਲਣ ਲਈ ਪੂਰਾ ਜੋæਰ ਲਾਇਆ ਜਾ ਰਿਹਾ ਹੈ ਤਾਂ ਕਿ ਅਜਿਹੀਆਂ ਵਸਤਾਂ ਨੂੰ ਰੀਸਾਈਕਲ ਕਰਨਾ ਸੌਖਾ ਹੋ ਸਕੇ| ਇਸ ਦੌਰਾਨ ਅਲਬਰਟਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਦੀ ਤੇਜ਼ੀ ਨਾਲ ਵੱਧ ਰਹੀ ਰੀਸਾਈਕਲਿੰਗ ਇੰਡਸਟਰੀ ਦਾ ਗੜ੍ਹ ਬਨਣਾ ਚਾਹੁੰਦਾ ਹੈ|
ਕੈਨੇਡਾ 2030 ਤੱਕ ਜ਼ੀਰੋ ਪਲਾਸਟਿਕ ਵੇਸਟ ਦਾ ਟੀਚਾ ਲੈ ਕੇ ਚੱਲ ਰਿਹਾ ਹੈ| ਕੈਨੇਡੀਅਨ ਐਨਵਾਇਰਮੈਂਟਲ ਪ੍ਰੋਟੈਕਸ਼ਨ ਐਕਟ ਤਹਿਤ ਕੈਨੇਡਾ ਪਲਾਸਟਿਕਸ ਨੂੰ ਜ਼ਹਿਰੀਲੀਆਂ ਵਸਤਾਂ ਦੀ ਸੂਚੀ ਵਿੱਚ ਲਿਆਉਣਾ ਚਾਹੁੰਦਾ ਹੈ| ਵਿਲਕਿੰਸਨ ਨੇ ਆਖਿਆ ਕਿ ਅਗਲੇ ਸਾਲ ਦੇ ਅੰਤ ਤੱਕ ਸਾਨੂੰ ਇਸ ਤਰ੍ਹਾਂ ਦੀਆਂ ਜ਼ਹਿਰੀਲੀਆਂ ਵਸਤਾਂ ਤੋਂ ਨਿਜਾਤ ਪਾਉਣ ਦੀ ਉਮੀਦ ਹੈ|

Leave a Reply

Your email address will not be published.