ਪੰਜਾਬ ’ਚ ਰੇਲਵੇ ਲਾਈਨਾਂ ’ਤੇ ਡਟੇ ਹੋਏ ਨੇ ਕਿਸਾਨ

ਬਰਨਾਲਾ, 8 ਅਕਤੂਬਰ

ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਇਥੇ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨ ਮਰਦ-ਔਰਤਾਂ ਅੱਠਵੇਂ ਦਿਨ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਦਰਸ਼ਨ ਸਿੰਘ ਉਗੋਕੇ, ਔਰਤ ਆਗੂ ਬਲਵੀਰ ਕੌਰ ਮਾਨਸਾ, ਭਾਕਿਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ ਤੇ ਜਸਪਾਲ ਸਿੰਘ ਕਲਾਲਮਾਜਰਾ, ਭਾਕਿਯੂ ਰਾਜੇਵਾਲ ਦੇ ਜਗਤਾਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਮਾ. ਨਿਰੰਜਣ ਸਿੰਘ ਤੇ ਜਸਵੰਤ ਸਿੰਘ ਅਸਪਾਲ ਕਲਾਂ, ਕੁੱਲ ਹਿੰਦ ਕਿਸਾਨ ਸਭਾ ਸਾਂਬਰ ਦੇ ਉਜਾਗਰ ਸਿੰਘ ਬੀਹਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੇ ਦਿਨ ‘ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਫੈਸਲੇ ਨਾ ਦੇਣ ਦੇ’ ਬਿਆਨ ਪਿੱਛੋਂ ਥੈਲਿਓ ਬਿਲੀ ਬਾਹਰ ਆ ਚੁੱਕੀ ਹੈ। ਅੱਜ ਦੇ ਬੁਲਾਰਿਆਂ ‘ਚ ਮਨਰੇਗਾ ਮਜ਼ਦੂਰ ਯੂਨੀਅਨ ਦੇ ਹਰਦੇਵ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ ਤੇ ਬਾਘ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ ਤੇ ਗੁਰਪ੍ਰੀਤ ਸਿੰਘ ਗੋਪੀ ਰਾਏਸਰ ਅਤੇ ਲੱਖੋਵਾਲ ਗਰੁੱਪ ਛੱਡਕੇ ਅਲੱਗ ਹੋਏ ਧੜੇ ਦੇ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ ਸ਼ਾਮਲ ਸਨ।

ਜੰਡਿਆਲਾ ਗੁਰੂ : ਖੇਤੀ ਕਾਨੂੰਨ ਖ਼ਿਲਾਫ਼ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਵੀਦਾਸਪੁਰ ਰੇਲ ਟਰੈਕ ‘ਤੇ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 15ਵੇਂ ਦਿਨ ਵਿਚ ਦਾਖਲ ਹੋ ਗਿਆ। ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਕਾਲੇ ਚੋਲੇ ਪਾਕੇ ਹਰਿਆਣਾ ਦੇ ਕਿਸਾਨਾਂ ‘ਤੇ ਖੱਟਰ ਸਰਕਾਰ ਵੱਲੋਂ ਕੀਤੇ ਜਬਰ ਦੇ ਵਿਰੋਧ ਵਿਚ ਅੱਜ ਦਾ ਦਿਨ ਕਾਲੇ ਦਿਹਾੜੇ ਵਜੋਂ ਮਨਾਇਆ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਨੇ ਕਿਹਾ ਰੇਲ ਰੋਕੋ ਅੰਦੋਲਨ 11 ਅਕਤੂਬਰ ਤੱਕ ਵਧਾਅ ਦਿੱਤਾ ਗਿਆ ਹੈ। ਇਸ ਮੌਕੇ ਹਰਬਿੰਦਰ ਸਿੰਘ ਲਾਲੀ ਪੰਧੇਰ, ਲਖਵਿੰਦਰ ਸਿੰਘ ਵਰਿਆਮ, ਅਜੀਤ ਸਿੰਘ ਚੰਬਾ, ਦਿਆਲ ਸਿੰਘ ਮੀਆਂਵਿੰਡ, ਕੁਲਵੰਤ ਸਿੰਘ, ਜਵਾਹਰ ਸਿੰਘ ਟਾਂਡਾ, ਹਰਬਿੰਦਰ ਕੰਗ, ਲਖਬੀਰ ਸਿੰਘ, ਇਕਬਾਲ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਅਮਰਦੀਪ ਸਿੰਘ, ਬਲਕਾਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *