ਸਥਾਪਨਾ ਦਿਵਸ: 88ਵੇਂ ਸਾਲ ਵਿੱਚ ਹੋਰ ਜਵਾਨ ਹੋ ਗਈ ਭਾਰਤੀ ਹਵਾਈ ਫੌਜ

ਨਵੀਂ ਦਿੱਲੀ, 8 ਅਕਤੂਬਰ :ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਹਵਾਈ ਫੌਜ ਦੇ 88ਵੇਂ ਸਥਾਪਨਾ ਦਿਵਸ ਮੌਕੇ ਹਿੰਡਨ ਏਅਰ ਬੇਸ ’ਤੇ ਪੂਰਬੀ ਲੱਦਾਖ ਵਿਚ ਹਵਾਈ ਫੌਜ ਦੀ ਲੜਾਈ ਦੀ ਤਿਆਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਫੋਰਸ ਨੇ ਆਪਣੀ “ਦ੍ਰਿੜਤਾ, ਮੁਹਿੰਮ ਦੀ ਸਮਰੱਥਾ ਦਾ ਪ੍ਰਗਟਾਵਾ ਅਤੇ ਲੋੜ ਪੈਣ’ ਤੇ ਆਪਣੇ ਦੁਸ਼ਮਣ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦਾ ਸਪਸ਼ਟ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਬੇੜੇ ਵਿੱਚ ਰਾਫੇਲ, ਚਿਨੁਕ ਅਤੇ ਅਪਾਚੇ ਜੰਗੀ ਜਹਾਜ਼ਾਂ ਨੂੰ ਸ਼ਾਮਲ ਕਰਨ ਨਾਲ ਹਵਾਈ ਫੌਜ ਦੀ ਦੁਸ਼ਮਣਾਂ ਨਾਲ ਲੜਨ ਦੀ ਸਮਰਥਾ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਵੱਖ ਵੱਖ ਜਹਾਜ਼ਾਂ ਤੇ ਹੈਲੀਕਾਪਟਰਾਂ ਨੇ ਆਪਣੇ ਕਰਤੱਬ ਦਿਖਾਏ।

Leave a Reply

Your email address will not be published.