ਮਹਾਰਾਸ਼ਟਰ ਵਿੱਚ ਟੀਆਰਪੀ ਨਾਲ ਛੇੜਛਾੜ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

ਮੁੰਬਈ, 8 ਅਕਤੂਬਰ :ਮੁੰਬਈ ਪੁਲੀਸ ਨੇ ਵੀਰਵਾਰ ਨੂੰ ‘ਟੈਲੀਵਿਜ਼ਨ ਰੇਟਿੰਗ ਪੁਆਇੰਟ’ (ਟੀਆਰਪੀ) ਨਾਲ ਛੇੜਛਾੜ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਆਰਪੀ ਦਿਖਾਉਂਦੀ ਹੈ ਕਿ ਕਿਹੜੇ ਟੀਵੀ ਪ੍ਰੋਗਰਾਮਾਂ ਨੂੰ ਸਭ ਤੋਂ ਵੱਧ ਦੇਖਿਆ ਗਿਆ। ਇਹ ਦਰਸ਼ਕਾਂ ਪਸੰਦ ਤੇ ਚੈਨਲ ਦੀ ਪ੍ਰਸਿੱਧੀ ਨੂੰ ਵੀ ਦਰਸਾਉਂਦਾ ਹੈ। ਮੁੰਬਈ ਦੇ ਪੁਲੀਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਆਰਪੀ ਗਰੋਹ ਵਿੱਚ ਇੱਕ ਰਾਸ਼ਟਰੀ ਟੀਵੀ ਚੈਨਲ ਵੀ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਵਿੱਚ ਇਸ ਚੈਨਲ ਵੱਲੋਂ ਮੁੰਬਈ ਪੁਲੀਸ ਅਤੇ ਮਹਾਰਾਸ਼ਟਰ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ। ਟੀਆਰਪੀ ਗਰੋਹ ਦਾ ਪਰਦਾਫਾਸ਼ ਕਰਨ ਵਾਲੀ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਦੋ ਮਰਾਠੀ ਚੈਨਲਾਂ ਦੇ ਮਾਲਕਾਂ ਨੂੰ ਦਰਸ਼ਕਾਂ ਦੀ ਰੇਟਿੰਗ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਟੀਆਰਪੀ ਗਰੋਹ ਵਿੱਚ ਰਾਸ਼ਟਰੀ ਨਿਊਜ਼ ਚੈਨਲ ਵੀ ਸ਼ਾਮਲ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਭਾਵੇਂ ਇਹ ਡਾਇਰੈਕਟਰ, ਪ੍ਰਮੋਟਰ ਜਾਂ ਚੈਨਲ ਦਾ ਕੋਈ ਹੋਰ ਕਰਮਚਾਰੀ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਚੈਨਲਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਟੀਆਰਪੀ ਗਰੋਹ ਲਈ ਜ਼ਿੰਮੇਵਾਰ ਲੋਕਾਂ ਨੂੰ ਪੁਲੀਸ ਵੱਲੋਂ ਪੁੱਛ-ਪੜਤਾਲ ਲਈ ਤਲਬ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *