ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ: ਮੋਦੀ ਅਤੇ ਕਾਰਪੋਰੇਟਰਾਂ ਦਾ ਬੀਬੀਆਂ ਨੇ ਕੀਤਾ ਸਿਆਪਾ ਤੇ ਕੀਰਨੇ ਪਾਏ

ਲਹਿਰਾਗਾਗਾ, 10 ਅਕਤੂਬਰ

ਇਥੇ ਪਾਤੜਾਂ ਮੂਨਕ-ਲਹਿਰਾਗਾਗਾ ਚੌਹਾਹੇ ਤੇ ਰਿਲਾਇੰਸ ਪੰਪ ਲੇਹਲ ਖੁਰਦ ਅੱਗੇ ਪਹਿਲੀ ਅਕਤੂਬਰ ਤੋਂ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਪੱਕੇ ਧਰਨੇ ਦੇ 10ਵੇਂ ਦਿਨ ਨਰਿੰਦਰ ਮੋਦੀ ਦੀ ਰਾਵਣ ਰੂਪੀ ਤੇ ਵੱਡੀ ਗਿਣਤੀ’ਚ ਕਿਸਾਨ ਬੀਬੀਆਂ ਨੇ ਪਿੱਟ ਸਿਆਪਾ ਕੀਤਾ ਅਤੇ ਕੀਰਨੇ ਪਾਏ ਅਤੇ ਖੇਤੀ ਕਾਨੂੰਨ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਹਰ ਪੇਂਡੂ, ਹਰ ਸ਼ਹਿਰੀ ਰੋਸ ਜਾਹਰ ਕਰਨ ਦਾ ਸੱਦਾ ਦਿੱਤਾ। ਧਰਨੇ ਦੀ ਸ਼ਰੂਆਤ ਸਮੇਂ ਕਿਸਾਨੀ ਸੰਘਰਸ਼ ਦੌਰਾਨ ਮੇਘ ਰਾਜ ਨਾਗਰੀ ਅਤੇ ਮਾਤਾ ਤੇਜ ਕੌਰ ਨੂੰ ਕਿਸਾਨ ਸ਼ਹੀਦ ਦਾ ਦਰਜਾ ਦਿੰਦੇ ਹੋਏ ਦੋ ਮਿੰਟ ਦਾ ਮੌਨਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਨੌਜਵਾਨਾਂ ਜਥੇਬੰਦੀਆਂ ਖਿਲਾਫ਼ ਧਾਰਾ 295 ਏ ’ਚ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ। ਧਰਨੇ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਬਲਾਕ ਪ੍ਰਧਾਨ ਰਾਮ ਸਿੰਘ ਢੀਂਡਸਾ ਬਹਾਲ ਸਿੰਘ ਢੀਂਡਸਾ, ਬਲਾਕ ਆਗੂ ਲੀਲਾ ਸਿੰਘ ਚੋਟੀਆਂ, ਮਾਸਟਰ ਗੁਰਚਰਨ ਸਿੰਘ ਖੋਖਰ, ਪੀਐੱਸਯੂ ਰੰਧਾਵਾ ਦੇ ਜ਼ਿਲ੍ਹਾ ਪ੍ਰਧਾਨ ਸਲੇਮਗੜ੍ਹ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਸਿੰਘ ਮੂਨਕ, ਨੇ ਲੋਕਾਂ ਨੂੰ ਅਬਾਨੀ ਅਤੇ ਅਡਾਨੀ ਦੇ ਕਾਰੋਬਾਰੀਆਂ ਦੇ ਅੱਗੇ ਧਰਨੇ ਜਾਰੀ ਰਹਿਣਗੇ। ਆਗੂਆਂ ਨੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਅਤੇ ਲੋਕਾਂ ਆਪਣੇ ਮੋਟਰਸਾਈਕਲਾਂ, ਟਰੈਕਟਰਾਂ, ਗੱਡੀਆਂ ਉੱਪਰ ਕਾਲੇ ਝੰਡੇ ਲਗਾਉਣ ਦਾ ਸੱਦਾ ਦਿੱਤਾ ਗਿਆ।

ਡੇਰਾਬੱਸੀ : ਕਿਸਾਨ ਯੂਨੀਅਨਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਸਰਮਾਏਦਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਚੰਡੀਗੜ੍ਹ ਹਾਈਵੇ ਤੇ ਪਿੰਡ ਭੰਖਰਪੁਰ ਵਿਖੇ ਸਥਿਤ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅੱਗੇ ਧਰਨਾ ਦਿੰਦੇ ਹੋਏ ਬੰਦ ਕਰਵਾ ਦਿੱਤਾ। ਕਿਸਾਨ ਜਥੇਬੰਦੀਆਂ ਨਾਲ ਹਲਕਾ ਡੇਰਾਬੱਸੀ ਦੇ ਯੂਥ ਕਾਂਗਰਸੀ ਆਗੂ ਹਾਜ਼ਰ ਸਨ। ਕਿਸਾਨ ਜਥੇਬੰਦੀਆਂ ਨੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਬਿਲਾਂ ਨੂੰ ਵਾਪਸ ਨਹੀਂ ਲੈਂਦੀ ਤਦ ਤੱਕ ਉਹ ਪੰਪ ਨੂੰ ਚਲਣ ਨਹੀਂ ਦੇਣਗੇ।

Leave a Reply

Your email address will not be published. Required fields are marked *